ਅਦਾਕਾਰ ਤੋਂ ਫ਼ਿਲਮ ਨਿਰਮਾਤਾ ਬਣੇ ਬੀਨੂੰ ਢਿੱਲੋਂ ਦੇ ਨਿੱਜੀ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫ਼ਿਲਮ ‘ਚ ਬੀਨੂੰ ਢਿੱਲੋਂ ਦੀ ਹੀਰੋਇਨ ਈਸ਼ਾ ਰਿੱਖੀ ਹੋਵੇਗੀ। ਇਸ ਫ਼ਿਲਮ ਨੂੰ ਸਿਤਿਜ਼ ਚੌਧਰੀ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ 23 ਅਪ੍ਰੈਲ ਤੋਂ ਪਟਿਆਲਾ ‘ਚ ਸ਼ੁਰੂ ਹੋ ਰਹੀ ਹੈ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ ਸਮੇਤ ਕਈ ਵੱਡੇ ਚਿਹਰੇ ਨਜ਼ਰ ਆਉਂਣਗੇ। ਫ਼ਿਲਮ ‘ਚ ਮੁੱਖ ਭੂਮਿਕਾ ਬੀਨੂੰ ਢਿੱਲੋਂ ਖੁਦ ਨਿਭਾ ਰਿਹਾ ਹੈ। ਦੱਸ ਦਈਏ ਕਿ ਬੀਨੂੰ ਢਿੱਲੋਂ ਤੇ ਐਮੀ ਵਿਰਕ ਨੇ ਕੁਝ ਦਿਨ ਪਹਿਲਾਂ ਚੰਡੀਗੜ• ‘ਚ ਆਪਣੇ ਪ੍ਰੋਡਕਸ਼ਨ ਹਾਊਸ ਦਾ ਐਲਾਨ ਕਰਦਿਆਂ ਇੱਕਠਿਆਂ ਤਿੰਨ ਪੰਜਾਬੀ ਫ਼ਿਲਮਾਂ ਬਣਾਉਣ ਦਾ ਐਲਾਨ ਕੀਤਾ ਸੀ। ਦੋਵਾਂ ਨੇ ਇਸ ਮੌਕੇ ਦੱਸਿਆ ਕਿ ਇਨ•ਾਂ ਤਿੰਨਾਂ ਫ਼ਿਲਮਾਂ ਦੀ ਸਟੋਰੀ ਜੱਸ ਗਰੇਵਾਲ ਤੇ ਨਰੇਸ਼ ਕਥੂਰੀਆ ਲਿਖਣਗੇ। ਜਦਕਿ ਇਨ•ਾਂ ਨੂੰ ਡਾਇਰੈਕਟ ਸਿਤਿਜ ਚੌਧਰੀ, ਪੰਕਜ ਬਤਰਾ ਅਤੇ ਸਮੀਪ ਕੰਗ ਕਰਨਗੇ। ਇਨ•ਾਂ ਤਿੰਨਾਂ ਫ਼ਿਲਮਾਂ ‘ਚੋਂ ਇਸ ਪਹਿਲੀ ਫ਼ਿਲਮ ਦੀ ਸ਼ੂਟਿੰਗ ਹੁਣ ਸ਼ੁਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਕੁਝ ਕਲਾਕਾਰ ਅਜੇ ਤੱਕ ਫ਼ਾਈਨਲ ਨਹੀਂ ਹੋਏ, ਜਿਸ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।


