ਪੰਜਾਬੀ ਫ਼ਿਲਮ ‘ਠੱਗ ਲਾਈਫ’ ਦੇ ਡਾਇਰੈਕਟਰ ਅਤੇ ਰਾਈਟਰ ਮੁਕੇਸ਼ ਵੋਹਰਾ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ, ਫ਼ਿਲਮ ਦੀ ਹੀਰੋਇਨ ਇਹਾਨਾ ਢਿੱਲੋਂ ਦੇ ਚੱਕਰ ‘ਚ ਆਪਣੀ ਲੱਤ ਤੜਵਾ ਲਈ ਸੀ। ਹੈਰਾਨ ਨਾ ਹੋਵੋ, ਮੁਕੇਸ਼ ਵੋਹਰਾ ਵਿਆਹਿਆ ਵਰਿਆ ਤੇ ਆਪਣੇ ਕਲਾਕਾਰਾਂ ਦਾ ਸਤਿਕਾਰ ਕਰਨ ਵਾਲਾ ਬੰਦਾ ਹੈ। ਦਰਅਸਲ, ਜਦੋਂ ਫ਼ਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ ਦੇ ਬੱਦੀ ਨੇੜਲੇ ਇਲਾਕੇ ‘ਚ ਚੱਲ ਰਹੀ ਸੀ ਤਾਂ ਉਸ ਸਮੇਂ ਇਕ ਹਾਦਸਾ ਵਾਪਰ ਗਿਆ। ਹੋਇਆ ਇੰਝ ਕਿ ਮੁਕੇਸ਼ ਇਹਾਨਾ ਢਿੱਲੋਂ ਦੇ ਕੁਝ ਸੀਨ• ਫ਼ਿਲਮਾ ਰਿਹਾ ਸੀ, ਜਿਸ ‘ਚ ਇਹਾਨਾ ਨੂੰ ਮੋਟਰਸਾਈਕਲ ‘ਤੇ ਜਾਦਿਆ ਦਿਖਾਇਆ ਜਾ ਰਿਹਾ ਸੀ। ਇਸ ਦੌਰਾਨ ਇਹਾਨਾ ਤੋਂ ਮੋਟਰਸਾਈਕਲ ਬੇਕਾਬੂ ਹੋ ਗਿਆ। ਉਹ ਰਿੜਦੀ ਹੋਈ ਅਚਾਨਕ 15 ਫੁੱਟ ਡੂੰਘੀ ਘਾਈ ‘ਚ ਜਾ ਡਿੱਗੀ। ਮੁਕੇਸ਼ ਨੇ ਬਿਨਾਂ ਕੁਝ ਸੋਚਿਆ ਸਮਝਿਆ ਇਹਾਨਾ ਨੂੰ ਬਚਾਉਣ ਲਈ ਪਿੱਛੇ ਹੀ ਛਾਲ ਮਾਰ ਦਿੱਤੀ। ਇਸ ਹਾਦਸੇ ‘ਚ ਇਹਾਨਾ ਤਾਂ ਵਾਲ ਵਾਲ ਬਚ ਗਈ ਪਰ ਮੁਕੇਸ਼ ਦੀ ਲੱਤ ਬੁਰੀ ਤਰ•ਾਂ ਟੁੱਟ ਗਈ। ਇਹ ਮੁਕੇਸ਼ ਦਾ ਆਪਣੇ ਕੰਮ ਪ੍ਰਤੀ ਜ਼ਜ਼ਬਾ ਹੀ ਹੈ ਕਿ ਉਸ ਨੇ ਇਸ ਹਾਦਸੇ ਦੇ ਬਾਵਜੂਦ ਨਿਰਮਾਤਾ ਦਾ ਨੁਕਸਾਨ ਨਹੀਂ ਹੋਣ ਦਿੱਤਾ। ਮੁੱਢਲੇ ਇਲਾਜ ਤੋਂ ਬਾਅਦ ਉਸ ਨੇ ਅਗਲੇ ਦਿਨ ਹੀ ਫ਼ਿਲਮ ਦੀ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ। ਉਸ ਨੇ ਜ਼ਿਆਦਾਤਰ ਫ਼ਿਲਮ ਦੀ ਸ਼ੂਟਿੰਗ ਵੀਲ ਚੇਅਰ ‘ਤੇ ਬੈਠ ਕੇ ਹੀ ਮੁਕੰਮਲ ਕੀਤੀ ਹੈ।


