in

ਗੁਰਦਾਸ ਮਾਨ ਲੈ ਕੇ ਆਵੇਗਾ ‘ਨਾਨਕਾਣਾ’, ਸ਼ੂਟਿੰਗ ਸ਼ੁਰੂ, 13 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਛੇਤੀ ਹੀ ਆਪਣੀ ਨਵੀਂ ਫ਼ਿਲਮ ‘ਨਨਕਾਣਾ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਫ਼ਿਲਮ ਦੀ ਰਿਲੀਜ਼ ਡੇਟ ਐਲਾਨ ਦਿੱਤੀ ਗਈ ਹੈ। ਇਹ ਫ਼ਿਲਮ ਅਗਲੇ ਸਾਲ ਵਿਸਾਖੀ ‘ਤੇ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਨੂੰ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਹੀ ਡਾਇਰੈਕਟ ਕਰੇਗੀ।  ਪਹਿਲਾਂ ਕਨਸੋਆ ਸਨ ਕਿ ਗੁਰਦਾਸ ਮਾਨ ਦੀ ਅਗਲੀ ਫ਼ਿਲਮ ਦਾ ਨਿਰਦੇਸ਼ਕ ਉਸ ਦਾ ਬੇਟਾ ਗੁਰਇਕ ਮਾਨ ਹੋਵੇਗਾ।  ਗੁਰਇਕ ਨੇ ਹੀ ਗੁਰਦਾਸ ਮਾਨ ਦਾ ਗੀਤ ‘ਪੰਜਾਬ’ ਦਾ ਵੀਡੀਓ ਬਣਾਇਆ ਸੀ। ਮਨਜੀਤ ਮਾਨ ਇਸ ਤੋਂ ਪਹਿਲਾਂ ਗੁਰਦਾਸ ਮਾਨ ਦੀ ਹੀ ਫ਼ਿਲਮ ‘ਦਿਲ ਵਿਲ ਪਿਆਰ ਵਿਆਰ’ ਦਾ ਨਿਰਦੇਸ਼ਨ ਕੀਤਾ ਸੀ। ਇਹ ਫ਼ਿਲਮ ਬੁਰੀ ਤਰ•ਾਂ ਫ਼ਲਾਪ ਹੋਈ ਸੀ। ਉਂਝ ਮਨਜੀਤ ਮਾਨ ਨੇ ਗੁਰਦਾਸ ਮਾਨ ਦੀ ਐਲਬਮ ‘ਰੋਟੀ’ ਦੇ ਗੀਤ ਵੀ ਨਿਰਦੇਸ਼ਤ ਕੀਤਾ।  ‘ਨਨਕਾਣਾ’ ਦਾ ਮਿਊਜ਼ਿਕ ਜਤਿੰਦਰ ਸ਼ਾਹ ਤਿਆਰ ਕਰ ਰਿਹਾ ਹੈ।  ਫ਼ਿਲਮ ਦਾ ਨਿਰਮਾਤਾ ਵੀ ਉਹੀ ਹੈ।  ਫ਼ਿਲਮ ਦੀ ਹੀਰੋਇਨ ਕੋਣ ਹੋਵੇਗੀ ਤੇ ਬਾਕੀ ਕਲਾਕਾਰ ਕਿਹੜੇ ਹਨ। ਇਸ ਬਾਰੇ ਛੇਤੀ ਜਾਣਕਾਰੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

‘ਲਾਹੌਰੀਏ’ ਨੂੰ ‘ਅੰਗਰੇਜ’ ਤੋਂ ਵੀ ਵੱਧ ਮਿਲੇਗਾ ਪਿਆਰ : ਸਰਗੁਣ ਮਹਿਤਾ 

‘ਜੱਜ ਸਿੰਘ ਐਲ ਐਲ ਬੀ’ ਫ਼ਿਲਮ ਦਾ ਮਾਮਲਾ :  ਦੋਵਾਂ ਧਿਰਾਂ ‘ਚ ਹੋਇਆ ਸਮਝੌਤਾ, ਜ਼ਮਾਨਤ ਲਈ ਰਾਹ ਪੱਧਰਾ