in

7 ਜੁਲਾਈ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ‘ਠੱਗ ਲਾਫ਼ੀਫ’

ਨਾਮਵਰ ਕਾਮੇਡੀਅਨ ਤੇ ਅਦਾਕਾਰ ਮੁਕੇਸ਼ ਵੋਹਰਾ ਦੀ ਬਤੌਰ ਨਿਰਦੇਸ਼ਕ ਤੇ ਲੇਖਕ ਪਹਿਲੀ ਫ਼ਿਲਮ ‘ਠੱਗ ਲਾਈਫ਼’ 7 ਜੁਲਾਈ 2017 ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਵੇਗੀ। ‘ਤੇਗ ਪ੍ਰੋਡਕਸ਼ਨਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਤੇਗਵੀਰ ਸਿੰਘ ਤੇ ਚਰਨਜੀਤ ਸਿੰਘ ਵਾਲੀਆ ਦੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਰਾਜੀਵ ਠਾਕੁਰ ਅਤੇ ਪੰਜਾਬੀ ਗਾਇਕ ਜੱਸ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ।  ਫ਼ਿਲਮ ਦੀ ਹੀਰੋਇਨ ਇਹਾਨਾ ਢਿੱਲੋਂ ਹੈ। ਇਸ ਫ਼ਿਲਮ ‘ਚ ਯੋਗਰਾਜ ਸਿੰਘ, ਕਰਮਜੀਤ ਅਨਮੋਲ ਤੇ ਅਨੀਤਾ ਦੇਵਗਨ ਸਮੇਤ ਕਈ ਚਰਚਿਤ ਚਿਹਰੇ ਫ਼ਿਲਮ ‘ਚ ਨਜ਼ਰ ਆਉਂਣਗੇ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਗੀਤ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਨ•ਾਂ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਇਹ ਫ਼ਿਲਮ ਤਿੰਨ ਅਜਿਹੇ ਨੌਜਵਾਨਾਂ ਦੀ ਜ਼ਿੰਦਗੀ ਦੇ ਇਰਧ ਗਿਰਧ ਘੁੰਮਦੀ ਹੈ, ਜੋ ਲਾਈਫ਼ ‘ਚ ਕਾਮਯਾਬ ਇਨਸਾਨ ਬਣਨਾ ਚਾਹੁੰਦੇ ਹਨ। ਜ਼ਿੰਦਗੀ ਨਾਲ ਠੱਗੀਆਂ ਕਰਨ ਵਾਲੇ ਇਹ ਨੌਜਵਾਨ ਜਦੋਂ ਸੰਜੀਦਾ ਹੋ ਕੇ ਆਪਣੀ ਲਾਈਫ਼ ਸ਼ੁਰੂ ਕਰਦੇ ਹਨ ਤਾਂ ਇਕ ਅਜਿਹੀ ਮੁਸ਼ਕਲ ‘ਚ ਫ਼ਸ ਜਾਂਦੇ ਹਨ, ਜੋ ਉਹਨਾਂ ਦੀ ਜ਼ਿੰਦਗੀ ‘ਚ ਵੱਡਾ ਬਦਲਾਅ ਲਿਆਉਂਦੀ ਹੈ।  ਰੁਮਾਂਟਿਕ, ਫ਼ੈਮਿਲੀ ਡਰਾਮਾ ਅਤੇ ਐਕਸ਼ਨ ਦਾ ਸੁਮੇਲ ਇਸ ਫ਼ਿਲਮ ਨੂੰ ਉੱਘੇ ਫ਼ਿਲਮ ਡਿਸਟੀਬਿਊਟਰ ਮੁਨੀਸ਼ ਸਾਹਨੀ ਵੱਲੋਂ ਰਿਲੀਜ਼ ਕੀਤਾ ਜਾਵੇਗਾ। -Sapan Manchanda

Leave a Reply

Your email address will not be published. Required fields are marked *

ਬੱਬੂ ਮਾਨ ਕੈਨੇਡਾ ‘ਚ ਬਣਿਆ ਟਰੱਕ ਡਰਾਈਵਰ

ਦੇਸੀ ਮੁੰਡੇ ਤੇ ਵਿਦੇਸ਼ੀ ਕੁੜੀ ਦੇ ਪਿਆਰ ਦੀ ਕਹਾਣੀ ਹੈ ‘ਅਰਜਣ’