in

ਦੇਸੀ ਮੁੰਡੇ ਤੇ ਵਿਦੇਸ਼ੀ ਕੁੜੀ ਦੇ ਪਿਆਰ ਦੀ ਕਹਾਣੀ ਹੈ ‘ਅਰਜਣ’

ਹਿੰਦੀ ਫ਼ਿਲਮਾਂ ਵਾਂਗ ਹੁਣ ਪੰਜਾਬੀ ‘ਚ ਵੀ ਵੱਖ ਵੱਖ ਤਰ•ਾਂ ਦੀਆਂ ਲਵ ਸਟੋਰੀ ਫ਼ਿਲਮਾਂ ਬਣਨ ਲੱਗੀਆਂ ਹਨ। ਦੇਸੀ ਮੁੰਡੇ ਤੇ ਵਿਦੇਸ਼ੀ ਕੁੜੀ ਦੇ ਪਿਆਰ ਦੀ ਕਹਾਣੀ ਹੈ ‘ਅਰਜਣ’ ਫ਼ਿਲਮ ਵੀ ਆਪਣੇ ਕਿਸਮ ਦੀ ਇਕ ਵੱਖਰੀ ਲਵ ਸਟੋਰੀ ਫ਼ਿਲਮ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਤੇ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਏਗੀ। ਨਿਰਦੇਸ਼ਕ ਮਨਦੀਪ ਸਿੰਘ ਦੀ ਇਹ ਫ਼ਿਲਮ 5 ਮਈ ਨੂੰ ਰਿਲੀਜ਼ ਹੋ ਰਹੀ ਹੈ। ‘ਰੀਅਲ ਬਰਡਸ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਨਿਰਮਾਤਾ  ਜਗਦੀਸ਼ ਚੋਪੜਾ ਤੇ ਪੁਨੀਤ ਚੋਪੜਾ ਦੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਮੁੱਖ ਭੂਮਿਕਾ ਨਿਭਾਈ ਹੈ। ਰੌਸ਼ਨ ਨਾਲ ਇਸ ਫ਼ਿਲਮ ‘ਚ ਇਕ ਨਵਾਂ ਚਿਹਰਾ ਪ੍ਰਾਚੀ ਤਹਿਲਨ ਹੀਰੋਇਨ ਵਜੋਂ ਨਜ਼ਰ ਆਵੇਗਾ। ਜਦਕਿ ਸ਼ਵਿੰਦਰ ਮਾਹਲ, ਹੌਬੀ ਧਾਲੀਵਾਲ, ਬੀਐਨ ਸ਼ਰਮਾ, ਬਨਿੰਦਰ ਬਨੀ, ਨਿਰਮਲ ਰਿਸ਼ੀ ਤੇ ਦੀਪ ਮਨਦੀਪ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਂਣਗੇ। ਨਿਰਦੇਸ਼ਕ ਮਨਦੀਪ ਸਿੰਘ ਦੀ ਹੀ ਲਿਖੀ ਸਟੋਰੀ ‘ਤੇ ਬਣੀ ਇਹ ਫ਼ਿਲਮ ਪੰਜਾਬੀ ਅਤੇ ਪੱਛਮੀ ਸੱਭਿਆਚਾਰ ਦੀ ਗੱਲ ਕਰਦੀ ਹੋਈ ਅਜੌਕੀਆਂ ਕਦਰਾਂ ਕੀਮਤਾਂ ਦੀ ਬਾਤ ਪਾਵੇਗੀ। ਦਰਸ਼ਕ ਫ਼ਿਲਮ ‘ਚ ਪੰਜਾਬ ਦੇ ਪੇਂਡੂ ਸੱਭਿਆਚਾਰ ਦੇ ਨਾਲ ਨਾਲ ਪੱਛਮੀ ਮੁਲਕਾਂ ਦੀ ਚਕਾਚੌਂਧ ਦੇ ਦੀਦਾਰ ਵੀ ਕਰ ਸਕਣਗੇ। ਪੰਜਾਬ, ਚੰਡੀਗੜ• ਅਤੇ ਮਲੇਸ਼ੀਆ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਦੇ ਸਿਰ ਚੜ• ਬੋਲਣ ਦਾ ਦਮ ਰੱਖਦਾ ਹੈ। ਫ਼ਿਲਮ ਇਕ ਕੁੜੀ ਅਤੇ ਮੁੰਡੇ ਦੇ ਪਿਆਰ ਦੀ ਕਹਾਣੀ ਹੈ। ਇਹ ਦੋਵੇਂ ਜਣੇ ਵੱਖੋ ਵੱਖ ਸੱਭਿਆਚਾਰ ਨਾਲ ਸਬੰਧ ਰੱਖਦੇ ਹਨ। ਮਲੇਸ਼ੀਆ ‘ਚ ਰਹਿੰਦੀ ਨਿੰਮੀ ਨਾਂ ਦੀ ਕੁੜੀ ਪਰਿਵਾਰਕ ਮਜਬੂਰੀ ਵੱਸ ਪੰਜਾਬ ਵਿਆਹ ਕਰਵਾਉਂਣ ਆਉਂਦੀ ਹੈ। ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਤੋਂ ਬਿਲਕੁਲ ਅਨਜਾਣ ਇਸ ਕੁੜੀ ਦਾ ਵਿਆਹ ਉਸ ਦੀ ਪੰਜਾਬ ਰਹਿੰਦੀ ਮਾਸੀ ਕਿਸੇ ਮੁੰਡੇ ਨਾਲ ਤੈਅ ਕਰ ਦਿੰਦੀ ਹੈ। ਇਸ ਦਰਮਿਆਨ ਹੀ ਉਸ ਦੀ ਮੁਲਾਕਾਤ ਇਕ ਪੇਂਡੂ ਨੌਜਵਾਨ ਅਰਜੁਣ ਨਾਲ ਹੁੰਦੀ ਹੈ। ਦੋਹਾਂ ‘ਚ ਪਿਆਰ ਹੁੰਦਾ ਹੈ ਅਤੇ ਗੱਲ ਵਿਆਹ ਤੱਕ ਪਹੁੰਚ ਜਾਂਦੀ ਹੈ। ਨਿੰਮੀ ਆਪਣੀ ਮਾਸੀ ਦੀ ਇੱਛਾ ਦੇ ਖ਼ਿਲਾਫ਼ ਅਰਜੁਣ ਨੂੰ ਆਪਣੇ ਦੇਸ਼ ਮਲੇਸ਼ੀਆ ਲੈ ਜਾਂਦੀ ਹੈ। ਉਥੇ ਜਾ ਕੇ ਜਿਸ ਤਰੀਕੇ ਦੇ ਹਾਲਾਤ ਬਣਦੇ ਹਨ, ਉਹ ਦਰਸ਼ਕਾਂ ਨੂੰ ਆਖਰੀ ਪਲ ਤੱਕ ਫ਼ਿਲਮ ਨਾਲ ਜੋੜੀ ਰੱਖਣਗੇ। ਰੌਸ਼ਨ ਪ੍ਰਿੰਸ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦੀ ਕਸੱਵਟੀ ‘ਤੇ ਜ਼ਰੂਰ ਖ਼ਰਾ ਉਤਰੇਗੀ। ਇਸ ਫ਼ਿਲਮ ‘ਚ ਉਹ ਪੂਰੀ ਤਰ•ਾਂ ਪੇਂਡੂ ਕਿਰਦਾਰ ‘ਚ ਨਜ਼ਰ ਆਉਂਣਗੇ। ਫ਼ਿਲਮ ਦੇ ਬਹੁਤੇ ਦ੍ਰਿਸ਼ਾਂ ‘ਚ ਉਸ ਨੇ ਪੱਗ ਬੰਨ•ੀ ਹੈ। ਫ਼ਿਲਮ ਦੀ ਹੀਰੋਇਨ ਪ੍ਰਾਚੀ ਤਹਿਲਨ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ।

ਪ੍ਰਾਚੀ ਮੁਤਾਬਕ ਉਸ ਖੁਸ਼ਕਿਸਮਤ ਹੈ ਕਿ ਉਸ ਨੂੰ ਆਪਣੀ ਪਹਿਲੀ ਹੀ ਫ਼ਿਲਮ ‘ਚ ਇਕ ਦਮਦਾਰ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਬਹੁਤ ਘੱਟ ਹੀਰੋਇਨਾਂ ਹਨ ਜਿਨ•ਾਂ ਦੇ ਹਿੱਸੇ ਇਸ ਕਿਸਮ ਦਾ ਕਿਰਦਾਰ ਆਉਂਦਾ ਹੈ। ਪ੍ਰਾਚੀ ਮੁਤਾਬਕ ਫ਼ਿਲਮ ਦਾ ਟ੍ਰੇਲਰ ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਹੈ।  ਫ਼ਿਲਮ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਵੇਗਾ। ਫ਼ਿਲਮ ਦਾ ਮਿਊਜ਼ਿਕ ਜੱਸੀ ਕਟਿਆਲ, ਗੁਰਚਰਨ ਸਿੰਘ ਤੇ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਲਈ ਗੀਤ ਹੈਪੀ ਰਾਏਕੋਟੀ, ਸਿਮਰਜੀਤ ਸਿੰਘ ਹੁੰਦਲ, ਦਨਵੀਰ ਸਾਰੋਬਾਦ, ਜੱਗੀ ਸਿੰਘ, ਸੰਜੇ ਗਲੋਰੀ ਤੇ ਸੈਵੀ ਡਡਵਾਲ ਨੇ ਲਿਖੇ ਹਨ, ਜਿਨ•ਾਂ ਨੂੰ ਆਵਾਜ਼ ਰੌਸ਼ਨ ਪ੍ਰਿੰਸ, ਨੂਰਾ ਸਿਸਟਰ, ਨਿਮਰਤ ਖਹਿਰਾ, ਪ੍ਰੀਤ ਹਰਪਾਲ ਤੇ ਪ੍ਰਭ ਗਿੱਲ ਨੇ ਦਿੱਤੀ ਹੈ। ਫ਼ਿਲਮ ਦੀ ਟੀਮ ਮੁਤਾਬਕ ਦਰਸ਼ਕ ਪੰਜਾਬੀ ‘ਚ ਇਸ ਕਿਸਮ ਦੀ ਲਵ ਸਟੋਰੀ ਪਹਿਲੀ ਵਾਰ ਦੇਖਣਗੇ।
ਆਸ਼ਿਮਾ ਸੱਚਦੇਵਾ
73072 66873

Leave a Reply

Your email address will not be published. Required fields are marked *

7 ਜੁਲਾਈ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ‘ਠੱਗ ਲਾਫ਼ੀਫ’

‘ਲਹੌਰੀਏ’ ਵਿੱਚ ਨਜ਼ਰ ਆਵੇਗਾ ਰਾਜੀਵ ਠਾਕੁਰ