in

‘ਲਹੌਰੀਏ’ ਵਿੱਚ ਨਜ਼ਰ ਆਵੇਗਾ ਰਾਜੀਵ ਠਾਕੁਰ

ਨਾਮਵਰ ਕਾਮੇਡੀਅਨ ਤੇ ਅਦਾਕਾਰ ਰਾਜੀਵ ਠਾਕੁਰ 12 ਮਈ ਨੂੰ ਰਿਲੀਜ਼ ਹੋ ਰਹੀ ਅਮਰਿੰਦਰ ਗਿੱਲ ਦੀ ਫ਼ਿਲਮ ‘ਲਹੌਰੀਏ’ ਵਿੱਚ ਨਜ਼ਰ ਉਹ ਆਵੇਗਾ। ਉਹ ਅਮਰਿੰਦਰ ਦੇ ਦੋਸਤ ਦਾ ਅਹਿਮ ਕਿਰਦਾਰ ਅਦਾ ਕਰ ਰਿਹਾ ਹੈ। ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ ਤੇ ਅੰਬਰਦੀਪ ਸਿੰਘ ਦੀ ਇਸ ਫ਼ਿਲਮ ਦਾ ਟ੍ਰੇਲਰ ਤੇ ਸੰਗੀਤ ਅੱਜ ਕੱਲ• ਹਰ ਪਾਸੇ ਧੂੰਮਾਂ ਪਾ ਰਿਹਾ ਹੈ।  ਰਾਜੀਵ ਠਾਕੁਰ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਰਾਜੀਵ ਠਾਕੁਰ ਸ਼ੀ੍ਰ ਅੰਮ੍ਰਿਤਸਰ ਨਾਲ ਸਬੰਧਿਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਮੁੰਬਈ ‘ਚ ਸਰਗਰਮ ਹੈ। ਕੁਝ ਮਹੀਨਿਆਂ ਤੋਂ ਉਹ ਹੁਣ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹੋਇਆ ਹੈ।  ਕੁਝ ਮਹੀਨੇ ਪਹਿਲਾਂ ਹੀ ਉਸ ਦੀ ਫ਼ਿਲਮ ‘ਜਿੰਦੂਆ’ ਰਿਲੀਜ਼ ਹੋਈ ਸੀ, ਜਿਸ ‘ਚ ਉਸ ਨੇ ਜਿੰਮੀ ਸ਼ੇਰਗਿੱਲ ਨਾਲ ਅਹਿਮ ਭੂਮਿਕਾ ਅਦਾ ਕੀਤੀ ਸੀ। ਹੁਣ ਉਹ ਲਹੌਰੀਏ ‘ਚ ਨਜ਼ਰ ਆਵੇਗਾ। ਇਸ ਤੋਂ ਬਾਅਦ ਉਸ ਦੀ ਇਕ ਹੋਰ ਫ਼ਿਲਮ ‘ਠੱਗ ਲਾਈਫ਼’ ਰਿਲੀਜ਼ ਲਈ ਤਿਆਰ ਹੈ। ਨਿਰਦੇਸ਼ਕ ਤੇ ਲੇਖਕ ਮੁਕੇਸ਼ ਵੋਹਰਾ ਦੀ ਇਸ ਫ਼ਿਲਮ ‘ਚ ਉਹ ਹਰੀਸ਼ ਵਰਮਾ ਤੇ ਜੱਸ ਬਾਜਵਾ ਨਾਲ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਦਾ ਇਹ ਜੋੜੀਦਾਰ ਨੈਸ਼ਨਲ ਟੀਵੀ ਚੈਨਲਾਂ ‘ਤੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਤੋਂ ਬਾਅਦ ਹੁਣ ਮੁੜ ਥੀਏਟਰ ਤੇ ਪੰਜਾਬੀ ਸਿਨੇਮੇ ਨਾਲ ਜੁੜਿਆ ਹੈ। ਆਪਣੀ  ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਰਾਜੀਵ ਅਤੀਤ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਕਾਮੇਡੀਅਨ ਬਣੇਗਾ। ਸਕੂਲ ‘ਚ ਜਦੋਂ ਕੋਈ ਸਮਾਗਮ ਹੁੰਦਾ ਤਾਂ ਉਸ ਨੂੰ ਸਟੇਜ ‘ਤੇ ਚੜ•ਾ ਦਿੱਤਾ ਜਾਂਦਾ। ਉਸ ਨੇ ਏਧਰ ਓਧਰ ਦੀਆਂ ਗੱਲਾਂ ਕਰਕੇ ਸਭ ਨੂੰ ਹਸਾਉਣਾ। ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਅਤੇ ਡੀਏਵੀ ਕਾਲਜ ‘ਚ ਪੜ•ਦਿਆਂ ਉਸ ਨੂੰ ਦਰਸ਼ਕਾਂ ਨੂੰ ਹਸਾਉਣ ਤੇ ਬੰਨ• ਕੇ ਬਿਠਾਉਣ ਦਾ ਇਲਮ ਆ ਗਿਆ ਸੀ। ਯੂਥ ਫ਼ੈਸਟੀਵਲਾਂ ‘ਚ ਉਹ ਕਾਮੇਡੀ ਦੀਆਂ ਗੈਸਟ ਆਈਟਮਾਂ ਪੇਸ਼ ਕਰਦਾ। ਕਾਲਜ ‘ਚ ਉਹ ਇੱਕਲਾ ਘੰਟਿਆਂ ਬੱਧੀ ਵਿਦਿਆਰਥੀਆਂ ਨੂੰ ਬੰਨ• ਕੇ ਬਿਠਾਈ ਰੱਖਦਾ। ਸਹਿਪਾਠੀਆਂ ਤੇ ਅਧਿਆਪਕਾਂ ਦੀ ਹੱਲਾਸ਼ੇਰੀ ਨੇ ਉਸ ਨੂੰ ਰੰਗਮੰਚ ਨਾਲ ਜੋੜ ਦਿੱਤਾ। ਉਸ ਨੇ ਹੋਰਾਂ ਦੀ ਨਿਰਦੇਸ਼ਨਾ ਹੇਠ ਤਾਂ ਨਾਟਕ ਖੇਡੇ ਹੀ ਬਲਕਿ ਕਮਾਲ ਹੋ ਗਿਆ ਤੇ ਰੱਬ ਮਿਲਾਈਆਂ ਜੋੜੀਆਂ ਸਮੇਤ ਅੱਧੀ ਦਰਜਨ ਨਾਟਕ ਖੁਦ ਲਿਖੇ, ਡਾਇਰੈਕਟ ਕੀਤੇ  ਅਤੇ ਇਨ•ਾਂ ‘ਚ ਅਦਾਕਾਰੀ ਵੀ ਕੀਤੀ। ਪੜ•ਾਈ ਮੁਕਦਿਆਂ ਹੀ ਜਦੋਂ ਨੌਕਰੀ ਦਾ ਫ਼ਿਕਰ ਪਿਆ ਤਾਂ ਉਹ ਅੰਮ੍ਰਿਤਸਰ ਦੇ ਆਸ ਪਾਸ ਦੇ ਕਾਲਜਾਂ ‘ਚ ਵਿਦਿਆਰਥੀਆਂ ਨੂੰ ਨਾਟਕਾਂ ਦੀ ਰਹਿਸਲਾਂ ਤੇ ਕਾਮੇਡੀ ਦੀ ਟਰੇਨਿੰਗ ਦੇਣ ਲੱਗਾ। ਉਸ ਦੇ ਟਰੇਂਡ ਕੀਤੇ ਕਈ ਵਿਦਿਆਰਥੀ ਅੱਜ ਮਨੋਰੰਜਨ ਜਗਤ ‘ਚ ਮੱਲਾਂ ਮਾਰ ਰਹੇ ਹਨ।  ਇਸ ਦੌਰਾਨ ਹੀ ਉਸ ਨੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ‘ਚ ਕਾਮੇਡੀ ਦੀ ਸ਼ੁਰੂਆਤ ਕੀਤੀ। ਉਸ ਨੇ ਕਾਮੇਡੀ ਨੂੰ ”ਭੰਡ ਮਰਾਸੀਆਂ ਦਾ ਕਿੱਤਾ” ‘ਚੋਂ ਬਾਹਰ ਕੱਢ ਕੇ ਸਟੇਜ ‘ਤੇ ਇਕ ਵੱਖਰਾ ਮਾਣ ਦਿਵਾਇਆ।
ਉਹ ਦੱਸਦਾ ਹੈ ਕਿ ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਉਸ ਨੇ ਸਹਿਪਾਠੀ ਸਨ। ਉਹਨਾਂ ਇੱਕਠਿਆਂ ਹੀ ਸੰਘਰਸ਼ ਸ਼ੁਰੂ ਕੀਤਾ। ਐਮਐਚਵੰਨ ਦੇ ਕਾਮੇਡੀ ਸ਼ੋਅ ‘ਹੱਸਦੇ ਹਸਾਉਂਦੇ ਰਹੋ’ ਤੋਂ ਹੀ ਸਭ ਦੀ ਸ਼ੁਰੂਆਤ ਹੋਈ ਸੀ। ਇਕ ਨਾਮਵਰ ਹਿੰਦੀ ਚੈਨਲ ਦੇ ਕਾਮੇਡੀ ਸ਼ੋਅ ‘ਚ ਵੀ ਉਹ ਇੱਕਠੇ ਹੀ ਹਿੱਸਾ ਲੈਣ ਗਏ। ਇਸ ਸ਼ੋਅ ਦੇ ਪਹਿਲੇ 5 ਜੇਤੂਆਂ ‘ਚੋਂ 4 ਅੰਮ੍ਰਿਤਸਰ ਦੇ ਸਨ। ਕਪਿਲ, ਚੰਦਨ, ਰਾਜੀਵ ਤੇ ਸੁਦੇਸ਼ ਲਹਿਰੀ ਨੇ ਅੰਮ੍ਰਿਤਸਰ ਨੂੰ ਕਾਮੇਡੀ ਕਲਾਕਾਰਾਂ ਦੇ ਸ਼ਹਿਰ ਵਜੋਂ ਵੀ ਮਕਬੂਲ ਕੀਤਾ।
ਰਾਜੀਵ ਆਪਣੇ ਸਫ਼ਰ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ਸਾਲ 2007 ਤੋਂ ਲੈ ਕੇ ਹੁਣ ਤੱਕ ਉਸ ਨੇ ਮਨੋਰੰਜਨ ਨਾਲ ਜੁੜਿਆ ਦੇਸ਼ ਦਾ ਕੋਈ ਵੀ ਅਜਿਹਾ ਟੀਵੀ ਚੈਨਲ ਨਹੀਂ ਛੱਡਿਆ, ਜਿਸ ‘ਤੇ ਉਸ  ਨੇ ਕੰਮ ਨਾ ਕੀਤਾ ਹੋਵੇ। ਉਸ ਨੇ ਲਗਾਤਾਰ 7 ਸਾਲ ਕਾਮੇਡੀ ਸਰਕਸ ਕੀਤਾ। ਕਾਮੇਡੀ ਦੇ 500 ਤੋਂ ਵੱਧ ਐਪੀਸੋਡ ਅਤੇ 14 ਸੀਜਨ ਕਰਨ ਦਾ ਮਾਣ ਵੀ ਉਸ ਦੇ ਹਿੱਸੇ ਆਇਆ ਹੈ। ਪੀਟੀਸੀ ਨਾਲ ਮਿਲ ਕੇ ਨਵੀਂ ਪ੍ਰਤਿਭਾਵਾਂ ਲੱਭਣ ਲਈ ‘ਲਾਫ਼ਟਰ ਦਾ ਮਾਸਟਰ” ਸ਼ੋਅ ਵੀ ਸ਼ੁਰੂ ਕੀਤਾ। ਟੈਲੀਵਿਜ਼ਨ ‘ਤੇ ਭਰਪੂਰ ਕੰਮ ਕਰਨ ਤੋਂ ਬਾਅਦ ਹੁਣ ਉਸ ਨੇ ਵੱਡੇ ਪਰਦੇ ‘ਤੇ ਕੰਮ ਕਰਨ ਦਾ ਮਨ ਬਣਾਇਆ ਹੈ। ਕੁਝ ਸਮਾਂ ਪਹਿਲਾਂ ਹੀ ਉਸ ਦੀ ਪਹਿਲੀ ਹਿੰਦੀ ਫ਼ਿਲਮ ”ਤੂਤਕ ਤੂਤ ਤੂਤੀਆ” ਆਈ ਹੈ, ਜਿਸ ‘ਚ ਉਸ ਨੇ ਸੋਨੂੰ ਸੂਦ ਨਾਲ ਅਹਿਮ ਭੂਮਿਕਾ ਨਿਭਾਈ। ਉਹ ਫ਼ਿਲਹਾਲ ਹਿੰਦੀ ਨਾਲੋਂ ਪੰਜਾਬੀ ਫ਼ਿਲਮਾਂ ਨੂੰ ਜ਼ਿਆਦਾ ਤਵੱਜੋਂ ਦੇ ਰਿਹਾ ਹੈ। -Sapan Manchanda, 95016 33900

Leave a Reply

Your email address will not be published. Required fields are marked *

ਦੇਸੀ ਮੁੰਡੇ ਤੇ ਵਿਦੇਸ਼ੀ ਕੁੜੀ ਦੇ ਪਿਆਰ ਦੀ ਕਹਾਣੀ ਹੈ ‘ਅਰਜਣ’

ਨਿਸ਼ਾਨੇ ਤੋਂ ਖੁੰਝਿਆ ‘ਅਰਜਨ’