ਇਸ ਹਫ਼ਤੇ ਯਾਨੀਕਿ 26 ਮਈ ਨੂੰ ਐਮੀ ਵਿਰਕ ਦੀ ਫ਼ਿਲਮ ‘ਸਾਬ• ਬਹਾਦਰ’ ਰਿਲੀਜ਼ ਹੋ ਰਹੀ ਹੈ। ਮਿਸਟਰੀ ਡਰਾਮਾ ਜੋਨਰ ਦੀ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੈ। ਇਹ ਫ਼ਿਲਮ ਇਕ ਪਿੰਡ ‘ਚ ਭੇਦਭਰੀ ਹਾਲਤ ‘ਚ ਇਕ ਤੋਂ ਬਾਅਦ ਇਕ ਹੋਏ ਤਿੰਨਾਂ ਕਤਲਾਂ ਦੀ ਗੁੱਥੀ ਦੁਆਲੇ ਘੁੰਮਦੀ ਹੈ। ਇਸ ਪਿੰਡ ਦੀ ਪੁਲਿਸ ਚੌਂਕੀ ਦਾ ਮੁਖੀ ਇਨ•ਾਂ ਕਤਲਾਂ ਦੀ ਗੁੱਥੀ ਸੁਲਝਾਉਂਦਾ ਹੈ। ‘ਬੰਬੂਕਾਟ’, ‘ਜੱਟ ਜੇਮਸ ਬਾਂਡ’ ਅਤੇ ‘ਰੱਬ ਦਾ ਰੇਡੀਓ’ ਵਰਗੀਆਂ ਫ਼ਿਲਮਾਂ ਲਿਖ ਚੁੱਕੇ ਜੱਸ ਗਰੇਵਾਲ ਦੀ ਲਿਖੀ ਇਹ ਕਹਾਣੀ ਪੂਰੀ ਤਰ•ਾ ਸਸਪੈਂਸ ਭਰਪੂਰ ਹੈ। ਹਲਕੇ ਫੁਲਕੇ ਵਿਸ਼ੇ ਵਾਲੀਆਂ ਫ਼ਿਲਮਾਂ ਨਾਲ ਛਾਇਆ ਐਮੀ ਵਿਰਕ ਲਈ ਇਹ ਫ਼ਿਲਮ ਵੱਡੀ ਚੁਣੌਤੀ ਸੀ। ਪਹਿਲੀ ਵਾਰ ਇਸ ਕਿਸਮ ਦੇ ਦਮਦਾਰ ਕਿਰਦਾਰ ‘ਚ ਨਜ਼ਰ ਆ ਰਹੇ ਐਮੀ ਨੇ ਪੁਲਸੀਆ ਚਾਲ ਢਾਲ ਤੇ ਉਹਨਾਂ ਦੇ ਤਫ਼ਤੀਸ਼ ਕਰਨ ਦੇ ਅੰਦਾਜ਼ ‘ਚ ਸਿੱਖਣ ਲਈ ਕਾਫ਼ੀ ਮਿਹਨਤ ਕੀਤੀ ਹੈ।
ਬੇਸ਼ੱਕ ਡਾਇਰੈਕਟਰ ਅੰਮਿਤ ਰਾਜ ਚੱਢਾ ਅਤੇ ਰਾਈਟਰ ਜੱਸ ਗਰੇਵਾਲ ਦੇ ਮੁਤਾਬਕ ਹੀ ਐਮੀ ਨੇ ਐਕਟਿੰਗ ਕੀਤੀ ਹੈ, ਪਰ ਇਸ ਕਿਰਦਾਰ ਨੂੰ ਪਰਦੇ ‘ਤੇ ਸਵੀਕਾਰ ਕਰਨ ਲਈ ਉਸ ਨੇ ਨਿੱਜੀ ਤੌਰ ‘ਤੇ ਟ੍ਰੇਨਿੰਗ ਲਈ ਹੈ। ਐਮੀ ਮੁਤਾਬਕ ਉਸ ਨੇ ਆਪਣੀ ਜਾਣਕਾਰ ਪੁਲਿਸ ਅਫ਼ਸਰਾਂ ਤੋਂ ਜਾਣਕਾਰੀ ਇੱਕਠੀ ਕਰਨ ਤੋਂ ਇਲਾਵਾ, ਕੁਝ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਫ਼ਿਲਮਾਂ ਵੀ ਦੇਖੀਆਂ। ਪੂਰੀ ਕਹਾਣਂ ਤੇ ਮਾਹੌਲ ਨੂੰ ਸਮਝਣ ਲਈ ਉਸ ਨੇ ਕੁਝ ਕਿਤਾਬਾਂ ਵੀ ਪੜ•ੀਆਂ। ਐਮੀ ਮੁਤਾਬਕ ਇਹ ਫ਼ਿਲਮ ਅਦਾਕਾਰ ਵਜੋਂ ਉਸ ਦੇ ਕੱਦ ਨੂੰ ਦਰਸ਼ਕਾਂ ਸਾਹਮਣੇ ਲੈ ਕੇ ਆਵੇਗੀ। ‘ਵਾਈਟ ਹਿੱਲ ਸਟੂਡੀਓ’ ਤੇ ‘ਜ਼ੀ ਸਟੂਡੀਓ’ ਵੱਲੋਂ ਰਿਲੀਜ਼ ਕੀਤੀ ਜਾ ਰਹੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਦੀ ਇਸ ਫ਼ਿਲਮ ਤੋਂ ਫ਼ਿਲਮ ਦੀ ਟੀਮ ਤੋਂ ਇਲਾਵਾ ਦਰਸ਼ਕਾਂ ਅਤੇ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਵੀ ਵੱਡੀਆਂ ਆਸਾਂ ਹਨ।


