ਇਹ ਖੂਬਸੂਰਤ ਅਦਾਕਾਰ ਇਹਾਨਾ ਢਿੱਲੋਂ, ਮਰਹੂਮ ਇਹਾਨਾ ਢਿੱਲੋਂ ਬਣਦੀ ਬਣਦੀ ਬਚੀ ਹੈ। ਇਹ ਉਸ ਦੇ ਚੰਗੇ ਕਰਮ ਹੀ ਸਨ ਕਿ ਉਹ ਦੇ ਮੌਤ ਦੇ ਮੂੰਹ ‘ਚ ਨਿਕਲ ਆਈ ਹੈ। ਤੁਸੀਂ ਯਕੀਨ ਕਰ ਸਕਦੇ ਹੋ ਕਿ ਇਹਾਨਾ 18 ਫੁੱਟ ਡੂੰਘੀ ਖਾਈ ‘ਚ ਡਿੱਗੀ ਗਈ ਸੀ, ਪਰ ਉਹ ਮੌਤ ਨੂੰ ਮਾਤ ਦੇ ਕੇ ਸਹੀ ਸਲਾਮਤ ਬਾਹਰ ਆ ਗਈ। ਇਹ ਕੋਈ ਫ਼ਿਲਮੀ ਘਟਨਾ ਨਹੀਂ ਹੈ ਬਲਕਿ ਇਹਾਨਾ ਨਾਲ ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਦੀ ਸ਼ੂਟਿੰਗ ਦੌਰਾਨ ਇਹ ਹਾਦਸਾ ਵਾਪਰਿਆ ਸੀ। ਹੋਇਆ ਇੰਝ ਕਿ ਫ਼ਿਲਮ ਦਾ ਨਿਰਦੇਸ਼ਕ ਮੁਕੇਸ਼ ਵੋਹਰਾ ਫ਼ਿਲਮ ਦੇ ਐਕਸ਼ਨ ਸੀਨ• ਫ਼ਿਲਮਾ ਰਿਹਾ ਸੀ। ਫ਼ਿਲਮ ਦੇ ਇਕ ਸੀਨ• ‘ਚ ਇਹਾਨਾ ਤੇਜ਼ੀ ਨਾਲ ਮੋਟਰਸਾਈਕਲ ਚਲਾਉਂਦੀ ਨਜ਼ਰ ਆਵੇਗੀ। ਇਹ ਸੀਨ• ਸ਼ੂਟ ਕਰਦਿਆਂ ਅਚਾਨਕ ਇਹਾਨਾ ਤੋਂ ਮੋਟਰਸਾਈਕਲ ਦਾ ਸੁਤੰਲਨ ਵਿਗੜ ਗਿਆ ਤੇ ਉਹ ਇਕ ਡੂੰਘੀ ਖਾਈ ‘ਚ ਜਾ ਡਿੱਗੀ। ਏਨੀ ਉੱਚਾਈ ਤੋਂ ਖੱਡ ‘ਚ ਡਿੱਗੀ ਹੋਣ ਕਾਰਨ ਫ਼ਿਲਮ ਦੀ ਟੀਮ ਨੇ ਇਹ ਸੋਚ ਲਿਆ ਸੀ ਕਿ ਇਹਾਨਾ ਨਹੀਂ ਬਚੇਗੀ। ਸਾਰੀ ਟੀਮ ਉਸ ਨੂੰ ਲੱਭਣ ਲੱਗ ਗਈ। ਬੇਹੋਸ਼ੀ ਦੀ ਹਾਲਤ ‘ਚ ਇਹਾਨਾ ਨੂੰ ਖੱਡ ‘ਚੋਂ ਕੱਢਿਆ ਗਿਆ, ਪਰ ਮਮੂਲੀ ਸੱਟਾਂ ਤੋਂ ਇਲਾਵਾ ਉਸ ਨੂੰ ਕੁਝ ਨਹੀਂ ਹੋਇਆ। ਜਦਕਿ ਇਹਾਨਾ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲਾ ਨਿਰਦੇਸ਼ਕ ਮੁਕੇਸ਼ ਵੋਹਰਾ ਬੁਰੀ ਤਰ•ਾਂ ਜ਼ਖ਼ਮੀ ਹੋ ਗਿਆ। ਉਸ ਦੀ ਇਕ ਲੱਤ ਟੁੱਟਣ ਕਾਰਨ ਉਸ ਨੂੰ ਫ਼ਿਲਮ ਦੀ ਬਾਕੀ ਸ਼ੂਟਿੰਗ ਵੀਲ• ਚੇਅਰ ‘ਤੇ ਬੈਠ ਕੇ ਕਰਨੀ ਪਈ। ਇਹ ਮੁਕੇਸ਼ ਅਤੇ ਇਹਾਨਾ ਦੀ ਕੰਮ ਪ੍ਰਤੀ ਸਮਰਪਿਤ ਦੀ ਭਾਵਨਾ ਹੀ ਹੈ ਕਿ ਦੋਵਾਂ ਨੇ ਫ਼ਿਲਮ ਦੀ ਸ਼ੂਟਿੰਗ ਨਹੀਂ ਰੁਕਣ ਦਿੱਤੀ।

ਇਹਾਨਾ ਦਾ ਕਹਿਣਾ ਹੈ ਕਿ ਉਹ ਕੋਮਲ ਕਲੀ ਹੀਰੋਇਨ ਬਣ ਕੇ ਨਹੀਂ ਰਹਿਣਾ ਚਾਹੁੰਦੀ। ਉਹ ਹਰ ਤਰ•ਾਂ ਦੇ ਚੁਣੌਤੀਪੂਰਵਕ ਕਿਰਦਾਰ ਅਦਾ ਕਰਨਾ ਚਾਹੁੰਦੀ ਹੈ। 21 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਠੱਗ ਲਾਈਫ਼’ ਜ਼ਰੀਏ ਉਸ ਦਾ ਦੂਜਾ ਜਨਮ ਹੋਇਆ ਹੈ। ਉਸ ਮੁਤਾਬਕ ਦਰਸ਼ਕਾਂ ਨੂੰ ਉਸ ਦਾ ਕਿਰਦਾਰ ਬੇਹੱਦ ਪਸੰਦ ਆਵੇਗਾ। ਉਹ ਫ਼ਿਲਮ ‘ਚ ਇਕ ਸਟਰਗਲਰ ਐਕਟਰਸ ਦਾ ਕਿਰਦਾਰ ਨਿਭਾ ਰਹੀ ਹੈ, ਜੋ ਆਪਣੇ ਕੁਝ ਦੋਸਤਾਂ ਨਾਲ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਦੀ ਹੈ, ਪਰ ਬਾਅਦ ‘ਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਨਿਰਮਾਤਾ ਚਰਨਜੀਤ ਸਿੰਘ ਵਾਲੀਆ ਤੇ ਤੇਗਵੀਰ ਸਿੰਘ ਦੀ ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨਾਂ ‘ਚ ਆ ਰਿਹਾ ਹੈ।



