in

ਭਾਈ ਜੈਤਾ ਜੀ ਦੀ ਜ਼ਿੰਦਗੀ ‘ਤੇ ਬਣੇਗੀ ਪੰਜਾਬੀ ਫ਼ਿਲਮ ‘ਹਿੰਦ ਦੀ ਚਾਦਰ’ ਸ਼ੂਟਿੰਗ ਸ਼ੁਰੂ

ਸਿੱਖਾਂ ਦੇ ਨੌਵੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਸ਼ੀ੍ਰ ਆਨੰਦਪੁਰ ਸਾਹਿਬ ਵਿਖੇ ਲਿਆਉਣ ਵਾਲੇ ‘ਰੰਗਰੇਟੇ ਗੁਰੂ ਕੇ ਬੇਟੇ’ ਭਾਈ ਜੈਤਾ ਜੀ ਦੀ ਜ਼ਿੰਦਗੀ ‘ਤੇ ਪਹਿਲੀ ਪੰਜਾਬੀ ਫ਼ਿਲਮ ‘ਹਿੰਦ ਦੀ ਚਾਦਰ’ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਹਰਜੀਤ ਸਿੰਘ ਰਿੱਕੀ ਦੀ ਇਸ ਫ਼ਿਲਮ ਜ਼ਰੀਏ ਔਰੰਗਜੇਬ ਵੱਲੋਂ ਪਹਿਲਾਂ ਕਸ਼ਮੀਰੀ ਪੰਡਿਤਾਂ ਅਤੇ ਫਿਰ ਸਿੱਖ ਕੌਮ ‘ਤੇ ਢਾਹੇ ਗਏ ਜ਼ੁਲਮ, ਸ਼ੀ੍ਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਭਾਈ ਜੈਤਾ ਜੀ ਦੀ ਜੀਵਨੀ ਨੂੰ ਪਰਦੇ ‘ਤੇ ਲਿਆਂਦਾ ਜਾਵੇਗਾ। ਇਸ ਫ਼ਿਲਮ ਦਾ ਸਕਰੀਨਪਲੇ ਤੇ ਸੰਵਾਦ ਹਰਜੀਤ ਸਿੰਘ ਰਿੱਕੀ ਨੇ ਖੁਦ ਲਿਖੇ ਹਨ। ਨਿਰਮਾਤਾ ਜਗਦੀਸ਼ ਚੋਪੜਾ, ਸੁਰਿੰਦਰ ਬੀਰ ਸਿੰਘ ਅਤੇ ਕਮਲਜੀਤ ਸਿੰਘ ਦੀ ਇਸ ਬਹੁ ਕਰੋੜੀ ਫ਼ਿਲਮ ‘ਚ ਉੱਚ ਪੱਧਰੀ ਤਕਨੀਕ ਦੀ ਵਰਤੋ ਕੀਤੀ ਗਈ ਹੈ। ਫ਼ਿਲਮ ਲਈ ਜਿਥੇ ਵਿਸ਼ਾਲ ਸੈੱਟ ਲਗਾਏ ਜਾ ਰਹੇ ਹਨ, ਉਥੇ ‘ਬਾਹੂਬਲੀ’ ਵਾਂਗ ਉੱਚ ਪੱਧਰ ਦੇ ਵੀਐਫਐਕਸ, ਐਨੀਮੇਸ਼ਨ ਜ਼ਰੀਏ ਮੁਗਲ ਸਾਮਰਾਜ ਅਤੇ ਯੁੱਧ ਦਿਖਾਏ ਜਾਣਗੇ। ਫ਼ਿਲਮ ਦੇ ਨਿਰਦੇਸ਼ਕ ਤੇ ਲੇਖਕ ਹਰਜੀਤ ਸਿੰਘ ਰਿੱਕੀ ਮੁਤਾਬਕ ਇਹ ਫ਼ਿਲਮ ਸਿੱਖ ਧਰਮ ਦੇ ਮਾਣ ‘ਚ ਹੋਰ ਵਾਧਾ ਕਰੇਗੀ। ਫ਼ਿਲਮ ਜ਼ਰੀਏ ਅਜੌਕੀ ਪੀੜ•ੀ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਵੇਗਾ।  ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਚੰਡੀਗੜ• ਅਤੇ ਆਸ ਪਾਸ ਦੇ ਇਲਾਕੇ ‘ਚ ਕੀਤੀ ਜਾਵੇਗੀ। ਔਰੰਗਜੇਬ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਕੀਤੀ ਗਏ ਜੁਲਮਾਂ ਨੂੰ ਦਾਸਤਾਨ ਦਿਖਾਉਣ ਲਈ ਫ਼ਿਲਮ ਦਾ ਕੁਝ ਹਿੱਸਾ ਕਸ਼ਮੀਰ ‘ਚ ਵੀ ਫ਼ਲਮਾਇਆ ਜਾਵੇਗਾ। ਫ਼ਿਲਮ ‘ਚ ਜ਼ਿਆਦਾਤਰ ਕਰੈਕਟਰ ਆਰਟਿਸਟ ਹੀ ਕੰਮ ਕਰ ਰਹੇ ਹਨ। ਭਾਈ ਜੈਤਾ ਜੀ ਦਾ ਕਿਰਦਾਰ ਕੌਣ ਨਿਭਾਏਗਾ। ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਉਂਝ ਔਰੰਗਜੇਬ ਦਾ ਕਿਰਦਾਰ ਨਾਮੀ ਥੀਏਟਰ ਤੇ ਫ਼ਿਲਮ ਅਦਾਕਾਰ ਨਰਿੰਦਰ ਗੱਖੜ ਨਿਭਾ ਰਹੇ ਹਨ।

Leave a Reply

Your email address will not be published. Required fields are marked *

ਮੌਤ ਦੇ ਮੂੰਹ ‘ਚ ਨਿਕਲ ਕੇ ਆਈ ਹੈ ਇਹ ਹੀਰੋਇਨ, ਲਿਆ ਦੂਸਰਾ ਜਨਮ,

ਭਾਰਤੀ ਬਾਸਕਟਬਾਲ ਟੀਮ ਦੀ ਸਾਬਕਾ ਕੈਪਟਨ ਬਣੀ ਬੀਨੂੰ ਢਿੱਲੋਂ ਦੀ ਹੀਰੋਇਨ