in

ਭਾਰਤੀ ਬਾਸਕਟਬਾਲ ਟੀਮ ਦੀ ਸਾਬਕਾ ਕੈਪਟਨ ਬਣੀ ਬੀਨੂੰ ਢਿੱਲੋਂ ਦੀ ਹੀਰੋਇਨ

ਭਾਰਤੀ ਬਾਸਕਟਬਾਲ ਟੀਮ ਦੀ ਸਾਬਕਾ ਕੈਪਟਨ ਅਤੇ ਖੂਬਸੂਰਤ ਅਦਾਕਾਰਾ ਪ੍ਰਾਚੀ ਤਹਿਲਨ ਬੀਨੂੰ ਢਿੱਲੋਂ ਨਾਲ ਪੰਜਾਬੀ ਫ਼ਿਲਮ ‘ਬਾਏਲਾਰਸ’ ਵਿੱਚ ਨਜ਼ਰ ਆਵੇਗੀ। ਪ੍ਰਾਚੀ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਅਰਜਨ’ ਵਿੱਚ ਰੌਸ਼ਨ ਪ੍ਰਿੰਸ ਨਾਲ ਬਤੌਰ ਹੀਰੋਇਨ ਕੰਮ ਕਰ ਚੁੱਕੀ ਹੈ। ਪ੍ਰਾਚੀ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੈ। ਬੀਨੂੰ ਢਿੱਲੋਂ ਦੀ ਬਤੌਰ ਨਿਰਮਾਤਾ ਇਸ ਪਹਿਲੀ ਫ਼ਿਲਮ ਦਾ ਨਿਰਦੇਸ਼ਕ ਸਿਤਿਜ਼ ਚੌਧਰੀ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਜੱਸ ਗਰੇਵਾਲ ਨੇ ਲਿਖੇ ਹਨ।

ਇਹ ਫ਼ਿਲਮ ਪੇਂਡੂ ਕਲਚਰ ਨਾਲ ਲਿਬਰੇਜ਼ ਹੈ। ਇਹ ਫ਼ਿਲਮ ਇਕ ਪਿੰਡ ਦੇ ਸਧਾਰਨ ਜਿਹੇ ਨੌਜਵਾਨ ਦੁਆਲੇ ਘੁੰਮਦੀ ਹੈ, ਜਿਸ ਨੂੰ ਪਿੰਡ ‘ਚ ਸ਼ੂਟਿੰਗ ਕਰਨ ਆਈ ਇਕ ਹੀਰੋਇਨ ਨਾਲ ਪਿਆਰ ਹੋ ਜਾਂਦਾ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਵੀ ਮਹਿਮਾਨ ਭੂਮਿਕਾ ‘ਚ ਨਜ਼ਰ ਆਵੇਗਾ।  ਪ੍ਰਾਚੀ ਇਸ ਫ਼ਿਲਮ ‘ਚ ਸ਼ਿਮਲਾ ਦੀ ਰਹਿਣ ਵਾਲੀ ਇਕ ਐਕਟਰਸ ਦਾ ਕਿਰਦਾਰ ਨਿਭਾ ਰਹੀ ਹੈ, ਜੋ ਫ਼ਿਲਮ ਦੇ ਨਾਇਕ ਯਾਨੀਕਿ ਬੀਨੂੰ ਢਿੱਲੋਂ ਦੇ ਪਿੰਡ ਸ਼ੂਟਿੰਗ ਕਰਨ ਆਉਂਦੀ ਹੈ। ਪ੍ਰਾਚੀ ਮੁਤਾਬਕ ਇਹ ਉਸਦੀ ਦੂਜੀ ਫ਼ਿਲਮ ਹੈ। ਅਰਜਨ ‘ਚ ਦਰਸ਼ਕਾਂ ਨੇ ਉਸ ਨੂੰ ਭਰਪੂਰ ਪਿਆਰ ਦਿੱਤਾ। ਦਿੱਲੀ ਦੀ ਜੰਮਪਲ ਪ੍ਰਾਚੀ ਪਿਛਲੇ 10 ਸਾਲਾਂ ਤੋਂ ਖੇਡਾਂ ਦੇ  ਖ਼ੇਤਰ ਨਾਲ ਜੁੜੀ ਹੋਈ ਹੈ। ਬਾਸਕਟਬਾਲ ਤੇ ਨੈਟਬਾਲ ਦੀ ਉਹ ਕੌਮੀ ਖਿਡਾਰਣ ਹੈ।  ਹਿੰਦੀ ਸੀਰੀਅਲ ‘ਦੀਆ ਔਰ ਬਾਤੀ ਹਮ’ ਜ਼ਰੀਏ ਉਸ ਗਲੈਮਰ ਜਗਤ ਨਾਲ ਜੁੜੀ ਸੀ।

Leave a Reply

Your email address will not be published. Required fields are marked *

ਭਾਈ ਜੈਤਾ ਜੀ ਦੀ ਜ਼ਿੰਦਗੀ ‘ਤੇ ਬਣੇਗੀ ਪੰਜਾਬੀ ਫ਼ਿਲਮ ‘ਹਿੰਦ ਦੀ ਚਾਦਰ’ ਸ਼ੂਟਿੰਗ ਸ਼ੁਰੂ

ਕੁਦਰਤ ਦੀ ਬੇਮਿਸਾਲ ਸਿਰਜਣਾ ਹੈ ਬੱਬੂ ਮਾਨ