ਧਰਮਿੰਦਰ, ਸਨੀ ਦਿਓਲ ਤੇ ਬੌਬੀ ਦਿਓਲ ਦੀ ਇੱਕਠੀ ਭੂਮਿਕਾ ਵਾਲੀ ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਦਾ ਭਾਗ ਤੀਜਾ ਨੂੰ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਨਵਨੀਅਤ ਸਿੰਘ ਡਾਇਰੈਕਟ ਕਰਨਗੇ। ਇਸ ਫ਼ਿਲਮ ਨੂੰ ਲਿਖਿਆ ਵੀ ਪੰਜਾਬੀ ਫ਼ਿਲਮਾਂ ਦੇ ਰਾਈਟਰ ਧੀਰਜ ਰਤਨ ਨੇ ਹੈ। ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿੱਚ ਹੋਵੇਗੀ ਪਰ ਇਹ ਫ਼ਿਲਮ ਹਿੰਦੀ ਭਾਸ਼ਾ ਦੀ ਹੀ ਹੋਵੇਗੀ। ਦੱਸ ਦਈਏ ਕਿ ਯਮਲਾ ਪਗਲਾ ਦੀਵਾਨਾ ਦੀ ਸ਼ੂਟਿੰਗ ਬਨਾਰਸ ਤੋਂ ਇਲਾਵਾ ਪੰਜਾਬ ‘ਚ ਹੋਈ ਸੀ। ਯਮਲਾ ਪਗਲਾ ਦੀਵਾਨਾ ਭਾਗ 2 ਵਿਦੇਸ਼ ‘ਚ ਫ਼ਿਲਮਾਇਆ ਗਿਆ ਸੀ। ਪਰ ਹੁਣ ਇਸ ਤੀਜੇ ਸੀਕੁਅਲ ਨੂੰ ਪੰਜਾਬ ਦੁਆਲੇ ਰੱਖਿਆ ਗਿਆ ਹੈ। ਫ਼ਿਲਮ ਦੀ ਪ੍ਰੀ ਪ੍ਰੋਡਕਸ਼ਨ ਦਾ ਕੰਮ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਸਨੀ ਦਿਓਲ ਇਸ ਵੇਲੇ ਆਪਣੇ ਬੇਟੇ ਨਾਲ ਮਨਾਲੀ ‘ਚ ਸ਼ੂਟਿੰਗ ਕਰ ਰਿਹਾ ਹੈ। ਉਸ ਦੇ ਫ਼ਰੀ ਹੁੰਦਿਆਂ ਹੀ ਜੁਲਾਈ ਦੇ ਅੱਧ ਜਾਂ ਅਗਸਤ ਮਹੀਨੇ ਦੀ ਸ਼ੁਰੂਆਤ ‘ਚ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਫ਼ਿਲਮ ‘ਚ ਜ਼ਿਆਦਾਤਰ ਕਲਾਕਾਰ ਪੰਜਾਬ ਦੇ ਹੀ ਨਜ਼ਰ ਆਉਂਣਗੇ, ਜਿਨ•ਾਂ ਦੀ ਕਾਸਟਿੰਗ ਕੀਤੀ ਜਾ ਰਹੀ ਹੈ। ਇਸ ਫ਼ਿਲਮ ਨੂੰ ਡਾਇਰੈਕਟ ਕਰਨ ਜਾ ਰਹੇ ਨਵਨੀਅਤ ਸਿੰਘ ਦੀ ਤਾਜਾ ਫ਼ਿਲਮ ‘ਜਿੰਦੂਆ’ ਰਿਲੀਜ਼ ਹੋਈ ਹੈ। ਉੱਘੇ ਫ਼ਿਲਮ ਨਿਰਦੇਸ਼ਕ ਮਨਮੋਹਨ ਸਿੰਘ ਨਾਲ ਬਤੌਰ ਸਹਾਇਕ ਆਪਣੇ ਕਰੀਅਰ ਸ਼ੁਰੂ ਕਰਨ ਵਾਲੇ ਨਵਨੀਅਤ ਸਿੰਘ ਮੇਲ ਕਰਾਦੇ ਰੱਬਾ, ਧਰਤੀ ਤੇ ਸ਼ਰੀਕ ਸਮੇਤ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ। ਉਧਰ ਧੀਰਜ ਰਤਨ ਨੇ ਭਾਵੇ ਲੇਖਕ ਵਜੋਂ ਆਪਣੀ ਸ਼ੁਰੂਆਤ ਹਿੰਦੀ ਫ਼ਿਲਮਾਂ ਤੋਂ ਕੀਤੀ ਸੀ, ਪਰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਉਸ ਦਾ ਵੱਡਾ ਨਾਂ ਹੈ। ਇਨ•ਾਂ ਦੋਵਾਂ ਸ਼ਖ਼ਸੀਅਤਾਂ ਦਾ ਇਸ ਪ੍ਰੋਜੈਕਟ ਨਾਲ ਜੁੜਨਾ ਪੰਜਾਬੀ ਸਿਨੇਮੇ ਲਈ ਵੀ ਮਾਣ ਵਾਲੀ ਗੱਲ ਹੈ। #Sapanmanchanda


