ਖੂਬਸੂਰਤੀ ਦਾ ਮੁਜ਼ੱਸਮਾ, ਸੀਰਤ ਤੇ ਸੂਰਤ ਦਾ ਸੁਮੇਲ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਮੁੜ ਸਰਗਰਮ ਹੋ ਗਈ ਹੈ। ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਿਤ ਅਤੇ ਲੰਬੇ ਸਮੇਂ ਤੋਂ ਮੁੰਬਈ ਰਹਿ ਰਹੀ ਦ੍ਰਿਸ਼ਟੀ ਪਿਛਲੇ ਕੁਝ ਸਾਲਾਂ ਤੋਂ ਫ਼ੈਸ਼ਨ ਇੰਡਸਟਰੀ ਦਾ ਸਰਗਰਮ ਚਿਹਰਾ ਹੈ। ਪੰਜਾਬੀ ਮਿਊਜ਼ਿਕ ਵੀਡੀਓਜ਼ ਜ਼ਰੀਏ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀ ਦ੍ਰਿਸ਼ਟੀ ਪੰਜਾਬੀ ਫ਼ਿਲਮ ‘ਬੈਸਟ ਆਫ਼ ਲੱਕ’ ਅਤੇ ‘ਮਿੱਟੀ ਨਾ ਫ਼ਰੋਲ ਜੋਗੀਆ’ ਨਾਲ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਇਹਨਾਂ ਫ਼ਿਲਮਾਂ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਈ ਸੀ। ਥੋੜੇ ਦਿਨ ਪਹਿਲਾਂ ਹੀ ਇਕ ਟੀਵੀ ਚੈਨਲ ਦੇ ਪੰਜਾਬੀ ਫ਼ਿਲਮ ਐਵਾਰਡ ਹੋਸਟ ਕਰਨ ਪੰਜਾਬ ਆਈ ਦ੍ਰਿਸ਼ਟੀ ਨੇ ਦੱਸਿਆ ਕਿ ਟੀਵੀ ਸ਼ੋਅਜ਼ ਤੇ ਫ਼ੈਸ਼ਨ ਇੰਡਸਟਰੀ ਦੇ ਰੁਝੇਵਿਆਂ ਕਾਰਨ ਉਸ ਦਾ ਨਾਤਾ ਪੰਜਾਬ ਨਾਲੋਂ ਟੁੱਟ ਗਿਆ ਸੀ, ਪਰ ਹੁਣ ਉਹ ਪੱਕੇ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰੇਗੀ। ਅੱਜ ਕੱਲ• ਉਹ ਆਪਣੀ ਨਵੀਂ ਪੰਜਾਬੀ ਫ਼ਿਲਮ ‘ਹਾਰਡ ਕੌਰ’ ਦੀ ਪੰਜਾਬ ਵਿੱਚ ਹੀ ਸ਼ੂਟਿੰਗ ਕਰ ਰਹੀ ਹੈ। ਜ਼ਿਲ•ਾ ਲੁਧਿਆਣਾ ਦੇ ਕਸਬਾ ਰਾਏਕੋਟ ਨਾਲ ਸਬੰਧਿਤ ਦ੍ਰਿਸ਼ਟੀ ਗਰੇਵਾਲ ਮੁੱਢ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ, ਪਰ ਉਸ ਦਾ ਪਰਿਵਾਰ ਉਸ ਨੂੰ ਲੈ ਕੇ ਕੁਝ ਹੋਰ ਹੀ ਸੁਪਨੇ ਦੇਖ ਰਿਹਾ ਸੀ। ਉਸ ਦੇ ਪਿਤਾ ਮਨਜੀਤ ਸਿੰਘ ਗਰੇਵਾਲ ਆਰਮੀ ਵਿੱਚ ਡਾਕਟਰ ਸਨ, ਜਿਸ ਕਾਰਨ ਉਸ ਦੀ ਪੜ•ਾਈ ਆਰਮੀ ਸਕੂਲਾਂ ਵਿੱਚ ਹੀ ਹੋਈ। ਸਕੂਲ ਟਾਈਮ ਪੜ•ਾਈ ਤੋਂ ਇਲਾਵਾ ਉਸ ਦੇ ਦੋ ਸ਼ੌਕ ਸਨ, ਡਾਂਸ ਅਤੇ ਐਕਟਿੰਗ। ਜਦ ਉਹ ਘਰ ਹੁੰਦੀ ਤਾਂ ਕਿੰਨਾ-ਕਿੰਨਾ ਚਿਰ ਸ਼ੀਸ਼ੇ ਅੱਗੇ ਖੜ•ੀ ਆਪਣੇ ਆਪ ਵਿੱਚੋਂ ਇੱਕ ਹੀਰੋਇਨ ਤਲਾਸ਼ਦੀ ਰਹਿੰਦੀ। ਇੱਕ ਵਾਰ ਉਸਦੇ ਪਿਤਾ ਦੀ ਬਦਲੀ ਕੋਲਕਾਤਾ ਹੋ ਗਈ, ਜਿੱਥੇ ਉਸਨੇ ਸਕੂਲ ਦੇ ਨਾਲ-ਨਾਲ ਡਾਂਸ ਦੀਆਂ ਕਲਾਸਾਂ ਲੈਣੀਆਂ ਵੀ ਸ਼ੁਰੂ ਕਰ ਦਿੱਤੀਆਂ। ਇਸ ਤਰ•ਾਂ ਉਸ ਦਾ ਇਹ ਸ਼ੌਕ ਹੌਲੀ ਹੌਲੀ ਜਾਨੂੰਨ ‘ਚ ਬਦਲਦਾ ਗਿਆ। ਅਦਾਕਾਰੀ ਨਾਲ ਉਸਦਾ ਮੋਹ ਹੋਰ ਵੀ ਗੂੜਾ ਗਿਆ। ਸਕੂਲ ਦੀ ਪੜ•ਾਈ ਪੂਰੀ ਕਰਨ ਤੋਂ ਬਾਅਦ ਉਸਨੇ ਗਰੈਜੂਏਸ਼ਨ ਕਰਨ ਲਈ ਕੁਰੁਕਸ਼ੇਤਰਾ ਯੂਨਿਵਰਸਿਟੀ (ਉਤਰਾਖੰਡ) ਵਿੱਚ ਬੀ.ਕਮ ਵਿੱਚ ਦਾਖਲਾ ਲੈ ਲਿਆ। ਕਾਲਜ ਪੜ•ਦਿਆਂ ਉਸ ਦਾ ਸ਼ੌਕ ਹੋਰ ਵੀ ਜਵਾਨ ਹੋ ਗਿਆ। ਉਸਨੇ ਰੰਗਮੰਚ ਕਰਨਾ ਸ਼ੁਰੂ ਕਰ ਦਿੱਤਾ। ਰੰਗਮੰਚ ਨੇ ਉਸ ਅੰਦਰਲੇ ਕਲਾਕਾਰ ਨੂੰ ਤਰਾਸ਼ ਦਿੱਤਾ। ਦ੍ਰਿਸ਼ਟੀ ਆਪਣਾ ਭਵਿੱਖ ਘਰ ਦੇ ਸ਼ੀਸ਼ੇ ਵਿੱਚ ਦੇਖ ਚੁੱਕੀ ਸੀ, ਪਰ ਘਰਦਿਆਂ ਦੀ ਨਿਗ•ਾ ਵਿੱਚ ਉਸਦਾ ਭਵਿੱਖ ਕੁਝ ਹੋਰ ਸੀ। ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਬੈਂਕ ਦੀ ਨੌਕਰੀ ਕਰੇ ਪਰ ਮਾਂ ਚਾਹੁੰਦੀ ਸੀ ਕਿ ਉਸ ਦੀ ਧੀਅ ਏਅਰਹੋਸਟਸ ਬਣੇ। ਉਸ ਨੇ ਆਪਣਾ ਸੁਪਨਾ ਪੂਰਾ ਕਰਨ ਤੋਂ ਪਹਿਲਾਂ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕੀਤਾ। ਉਸਨੇ ਨੇ ਕੁਝ ਸਮਾਂ ਜਲੰਧਰ ਦੇ ਇਕ ਬੈਂਕ ‘ਚ ਨੌਕਰੀ ਵੀ ਕੀਤੀ ਅਤੇ ਲਗਾਤਾਰ ਪੰਜ ਸਾਲ ਸਿੰਗਾਪੁਰ ਏਅਰਲਾਈਨਜ਼ ‘ਚ ਏਅਰਹੋਸਟਸ ਦੀ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਇਸ ਖ਼ੇਤਰ ਲਈ ਸਮਰਪਿਤ ਕਰ ਲਿਆ। ਸੁਪਨਿਆਂ ਨੂੰ ਹਕੀਕਤ ‘ਚ ਬਦਲਣ ਲਈ ਉਹ ਮੁੰਬਈ ਚਲੀ ਗਈ,ਜਿਥੇ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ। ਇਸ ਦੌਰਾਨ ਉਸਨੂੰ ਪੰਜਾਬੀ ਫ਼ਿਲਮਾਂ ਲਈ ਆਫ਼ਰ ਆਉਣ ਲੱਗੇ। ਉਸਨੇ ਦੋ ਪੰਜਾਬੀ ਫ਼ਿਲਮਾਂ (ਡੌਟ ਵਰੀ ਯਾਰਾ ਅਤੇ ਕੌਲਜੀਏਟ) ਕੀਤੀਆਂ ਪਰ ਉਹ ਕਿਸੇ ਕਾਰਨਾਂ ਕਰਕੇ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀਆਂ। ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ ‘ਰੋਮੀਓ ਰਾਂਝਾ’ ਵਿੱਚ ਉਸਨੇ ਜੈਜ਼ੀ ਬੀ ਦੇ ਨਾਲ ਕੰਮ ਕੀਤਾ। ਬਾਲੀਵੁੱਡ ਨਿਰਦੇਸ਼ਕ ਅਨੁਰਾਗ ਬਾਸੂ ਦੀ ਨਿਗਰਾਨੀ ਹੇਠ ਬਣੀ ਪੰਜਾਬੀ ਫ਼ਿਲਮ ‘ਮਿੱਟੀ ਨਾ ਫ਼ਰੋਲ ਜੋਗੀਆ’ ਵਿੱਚ ਉਸ ਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ। ਇਸ ਫ਼ਿਲਮ ਲਈ ਉਸ ਨੂੰ ਸਾਲ 2016 ਵਿੱਚ ਬੈਸਟ ਐਕਟਰਸ ਦਾ ਐਵਾਰਡ ਵੀ ਮਿਲਿਆ ਸੀ। ਮੈਲਬੌਰਨ ਅਸਟ੍ਰੇÑਲੀਆ ‘ਚ ਹੋਏ ਇਕ ਫ਼ਿਲਮ ਮੇਲੇ ‘ਚ ਵੀ ਉਸ ਨੂੰ ਇਸ ਫ਼ਿਲਮ ਲਈ ਬੈਸਟ ਐਕਟਰਸ ਦਾ ਐਵਾਰਡ ਮਿਲਿਆ। ਦ੍ਰਿਸ਼ਟੀ ਮੁਤਾਬਕ ਉਹ ਪੰਜਾਬ ਨਾਲ ਸਬੰਧਿਤ ਹੈ, ਇਸ ਲਈ ਹਮੇਸ਼ਾ ਪੰਜਾਬੀ ਫ਼ਿਲਮਾਂ ‘ਚ ਹੀ ਕੰਮ ਕਰਨਾ ਚਾਹੁੰਦੀ ਹੈ। ਮੁੰਬਈ ਦੀ ਰਫ਼ਤਾਰ ਭਰੀ ਜ਼ਿੰਦਗੀ ਨੇ ਉਸ ਨੂੰ ਕੁਝ ਸਮੇਂ ਲਈ ਪੰਜਾਬੀ ਸਿਨੇਮੇ ਤੋਂ ਵੱਖ ਕਰ ਦਿੱਤਾ ਸੀ। ਇਸ ਦੌਰਾਨ ਉਸ ਨੇ ਦੋ ਦਰਜਨ ਦੇ ਨੇੜੇ ਫ਼ੈਸ਼ਨ ਸ਼ੋਅ ਕੀਤੇ ਅਤੇ ਦਰਜਨ ਤੋਂ ਵੱਧ ਕੰਪਨੀਆਂ ਲਈ ਬਰਾਂਡਿੰਗ ਕੀਤੀ। ਮਹੀਨਾ ਕੁ ਪਹਿਲਾਂ ਆਈ ਉਸ ਦੀ ਸ਼ਾਰਟ ਫ਼ਿਲਮ ‘ਦਿੱਲੀ ਵਾਲੇ ਦੋਸਤ’ ਅੱਜ ਕੱਲ• ਯੂਟਿਊਬ ‘ਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਦ੍ਰਿਸ਼ਟੀ ਦਾ ਕਹਿਣਾ ਹੈ ਕਿ ਪੰਜਾਬੀ ‘ਚ ਹੁਣ ਨਵੇਂ ਤਜਰਬੇ ਹੋਣ ਲੱਗੇ ਹਨ। ਕਲਾਕਾਰਾਂ ਖ਼ਾਸ ਕਰਕੇ ਹੀਰੋਇਨਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਣ ਲੱਗਾ ਹੈ। ਔਰਤਾਂ ਦੀ ਜ਼ਿੰਦਗੀ ‘ਤੇ ਬਣ ਰਹੀ ਪੰਜਾਬੀ ਫ਼ਿਲਮ ‘ਹਾਰਡ ਕੌਰ’ ਇਸ ਗੱਲ ਦਾ ਸਬੂਤ ਹੈ। ਨਿਰਦੇਸ਼ਕ ਅਜੀਤ ਰਾਮਪਾਲ ਦੀ ਇਹ ਫ਼ਿਲਮ ਪੰਜਾਬਣਾਂ ਦੁਆਲੇ ਘੁੰਮਦੀ ਹੈ। ਇਸ ‘ਚ ਉਹ ਇਕ ਅਹਿਮ ਕਿਰਦਾਰ ਨਿਭਾ ਰਹੀ ਹੈ। ਇਹ ਫ਼ਿਲਮ ਸਿਰਫ ਕੁੜੀਆਂ ਦੀ ਹੀ ਕਹਾਣੀ ਹੈ। ਉਹ ਦੱਸਦੀ ਹੈ ਕਿ ਇਸ ਫ਼ਿਲਮ ਤੋਂ ਬਾਅਦ ਉਹ ਮਨੋਜ ਵਾਜਪਾਈ ਨਾਲ ਇਕ ਹਿੰਦੀ ਫ਼ਿਲਮ ਕਰ ਰਹੀ ਹੈ, ਜਿਸ ‘ਚ ਉਹ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।
ਅਕਸ ਮਹਿਰਾਜ
in Article
ਪੰਜਾਬੀ ਫ਼ਿਲਮ ਇੰਡਸਟਰੀ ‘ਚ ਮੁੜ ਸਰਗਰਮ ਹੋਈ ਦ੍ਰਿਸ਼ਟੀ ਗਰੇਵਾਲ


