ਸੁਪਰ ਸਿੰਘ :  “ਸਰਦਾਰ ਕੀ ਹਾਂਡੀ ਬਾਰ ਬਾਰ ਨਹੀਂ ਚੜਦੀ”

Posted on June 20th, 2017 in Movie Review

ਦਿਲਜੀਤ ਦੁਸਾਂਝ ਦੀ ਫ਼ਿਲਮ ‘ਸੁਪਰ ਸਿੰਘ’ ਨੂੰ ਪੰਜਾਬੀ ਦਰਸ਼ਕਾਂ ਨੇ ਵੱਡਾ ਝਟਕਾ ਦਿੱਤਾ ਹੈ। ਹਿੰਦੀ ਫ਼ਿਲਮ ਇੰਡਸਟਰੀ ਵਿੱਚ ਉੱਡਣ ਦੀ ਕੋਸ਼ਿਸ਼ ਕਰ ਰਹੇ ਦਿਲਜੀਤ ਨੂੰ ਉਸਦੀ ਘਰੇਲੂ ਇੰਡਸਟਰੀ ਤੋਂ ਸ਼ਾਇਦ ਇਹ ਉਮੀਦ ਨਾ ਹੋਵੇ ਪਰ ਪੰਜਾਬੀ ਇੰਡਸਟਰੀ ਦੇ ਬਹੁਤੇ ਲੋਕਾਂ ਨੂੰ ਇਸ ਝਟਕੇ ਦਾ ਅਨੁਮਾਨ ਫ਼ਿਲਮ ਦੇ ਟ੍ਰੇਲਰ ਤੋਂ ਹੀ ਲੱਗ ਗਿਆ ਸੀ।
ਭਾਵੇਂ ਅਤੀਤ ਵਿੱਚ ਵੀ ਦਿਲਜੀਤ ਦੀਆਂ ਕੁਝ ਫਿਲਮਾਂ ਬੁਰੀ ਤਰ•ਾਂ ਮੂਧੇ ਮੂੰਹ ਡਿੱਗੀਆਂ ਹਨ ਪਰ ਦਿਲਜੀਤ ਦਾ ਫਿਲਮੀ ਔਰਾ ਹੀ ਇੰਨਾ ਵੱਡਾ ਹੈ ਕਿ ਦਰਸ਼ਕ ਫੇਰ ਉਸਦੀ ਫ਼ਿਲਮ ਵੇਖਣ ਚਲੇ ਜਾਂਦੇ ਹਨ। ਇਸ ਫ਼ਿਲਮ ਨਾਲ ਤਾਂ ਅਨੁਰਾਗ ਸਿੰਘ ਦਾ ਨਾਂ ਵੀ ਜੁੜਿਆ ਹੋਇਆ ਸੀ। ਪਰ ਫ਼ਿਲਮ ਵੇਖ ਕੇ ਮੁੜੇ ਦਰਸ਼ਕਾਂ ਨੇ ਸੋਸ਼ਲ ਮੀਡੀਆ ਤੇ ਜਿਵੇਂ ਇਸ ਫ਼ਿਲਮ ਦੀ ਐਸੀ ਤੈਸੀ ਫੇਰੀ ਹੈ, ਉਸ ਤੋਂ ਲੱਗਦਾ ਹੈ ਕਿ ਦਿਲਜੀਤ ਅਤੇ ਅਨੁਰਾਗ ਗਲਤ ਪਾਸੇ ਚਲੇ ਗਏ ਹਨ। ਦਿਲਜੀਤ ਦੀਆਂ ਬਹੁਤੀਆਂ ਫਿਲਮਾਂ ਉਸ ਦੀ ਸਿੰਘ ਅਤੇ ਸਰਦਾਰ ਇਮੇਜ ਨੂੰ ਕੈਸ਼ ਕਰਦੀਆਂ ਹਨ। ਹਾਲਾਂਕਿ ਦਿਲਜੀਤ ਉੱਤੇ ਇਹ ਇਲਜਾਮ ਵੀ ਲੱਗਦਾ ਹੈ ਕਿ ਉਹ ਸਰਦਾਰਾਂ ਦੀ ਇਮੇਜ ਭੰਡਨੁਮਾ ਬਣਾ ਰਿਹਾ ਹੈ। ਸਟੋਰੀ ਤੇ ਵਿਸ਼ੇ ਪੱਖੋਂ ਉਸਦੀਆਂ ਦੋਹੇਂ ‘ਸਰਦਾਰ ਜੀ’ ਬਹੁਤ ਹਲਕੇ ਪੱਧਰ ਦੀਆਂ ਵੀਡੀਓ ਫਿਲਮਾਂ ਹੀ ਸਨ ਪਰ ਕਮੇਡੀ ਤੇ ਪਰਮੋਸ਼ਨ ਨੇ ਚਲਾ ਲਈਆਂ। ਪਰ ‘ਸੁਪਰ ਸਿੰਘ’ ਤਾਂ ਦਰਸ਼ਕਾਂ ਨੇ ਸੁਪਰ ਬਕਵਾਸ ਫ਼ਿਲਮ ਮੰਨੀ ਹੈ। ਜਿਵੇਂ ਕਿ ਕਹਾਵਤ ਹੈ, “ਕਾਠ ਕੀ ਹਾਂਡੀ ਬਾਰ ਬਾਰ ਨਹੀਂ ਚੜ•ਦੀ”, ਇਸ ਵਾਰ “ਸਰਦਾਰ ਕੀ ਹਾਂਡੀ” ਨਹੀਂ ਚੜ•ੀ।
‘ਸੁਪਰ ਸਿੰਘ’ ‘ਚ ਦਿਲਜੀਤ ਨੂੰ ਡੋਰੇ ਮੋਹਨ, ਸਪਾਇਡਰਮੈਨ ਵਾਂਗ ਬੱਚਿਆਂ ਦਾ ਸੁਪਰ ਹੀਰੋ ਬਣਾਉਣ ਦੀ ਕੋਸ਼ਿਸ਼ ਨੇ ਨਾਲ ਨਾਲ ‘ਦਸਤਾਰ’ ਨਾਲ ਜੁੜੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦਾ ਵੀ ਪੂਰਾ ਯਤਨ ਕੀਤਾ ਗਿਆ ਹੈ, ਜੋ ਲਗਭਗ ਫ਼ੇਲ• ਹੋਇਆ ਹੈ।  ਇਹ ਫ਼ਿਲਮ ਸਿੱਧੇ ਤੌਰ ‘ਤੇ ਨਾ ਹੀ ਬੱਚਿਆਂ ਦੀ ਪਸੰਦੀਦਾ ਫ਼ਿਲਮ ਬਣ ਸਕੀ ਹੈ ਤੇ ਨਾ ਹੀ ਸਿੱਖਇਜ਼ਮ ਜ਼ਰੀਏ ਲੋਕ ਮਨਾਂ ਖ਼ਾਸ ਕਰਕੇ ਸਿੱਖ ਤਬਕੇ ਦੀ ਫ਼ਿਲਮ ਸਾਬਤ ਹੋਈ ਹੈ। ਦੋਵਾਂ ਵਿਸ਼ਿਆਂ ਦਾ ਮਿਲਗੋਭਾ ਇਸ ਦੀਆਂ ਬੇੜੀਆਂ ‘ਚ ਵੱਟੇ ਪਾਉਂਦਾ ਹੈ।
ਵੇਖਣ ਵਾਲੀ ਗੱਲ ਹੈ ਕਿ ਦਿਲਜੀਤ ਤੇ ਨਿਰਦੇਸ਼ਕ ਅਨੁਰਾਗ ਸਿੰਘ ਦੀ ਜੋੜੀ ਜਦੋਂ ”ਡਿਸਕੋ ਸਿੰਘ” ਲੈ ਕੇ ਆਉਂਦੀ ਹੈ ਤਾਂ ਬੁਰੀ ਤਰ•ਾਂ ਫ਼ਲਾਪ ਹੁੰਦੀ ਹੈ। ਜਦੋਂ ਇਹੀ ਜੋੜੀ ਕੁਝ ਮਹੀਨਿਆਂ ਬਾਅਦ ‘ਪੰਜਾਬ 1984’ ਲੈ ਕੇ ਆਉਂਦੀ ਹੈ ਤਾਂ ਨਾ ਸਿਰਫ਼ ਦਰਸ਼ਕਾਂ ਦਾ ਦਿਲ ਜਿੱਤਦੀ ਹੈ ਬਲਕਿ ਟਿਕਟ ਖਿੜਕੀ ‘ਤੇ ਕਮਾਲ ਕਰਦੀ ਹੋਈ ਨੈਸ਼ਨਲ ਐਵਾਰਡ ਵੀ ਲੈ ਜਾਂਦੀ ਹੈ। ਦਿਲਜੀਤ ਤੇ ਅਨੁਰਾਗ ਨੂੰ ਸ਼ਾਇਦ ਇਸ ਗੱਲ ਤੋਂ ਹੀ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬੀ ਦਰਸ਼ਕ ਹਿੰਦੀ-ਅੰਗਰੇਜ਼ੀ ਫਿਲਮਾਂ ਦੀਆਂ ਕਹਾਣੀਆਂ ਚੁੱਕ ਕੇ ਤੇ ਉਨ•ਾਂ ਨੂੰ ਭੰਡ ਟੋਟਕਿਆਂ ਦਾ ਤੜਕਾ ਲਾ ਕੇ ਪੇਸ਼ ਕਰਨ ਵਾਲੇ ਫ਼ਾਰਮੂਲੇ ਨੂੰ ਸਮਝ ਚੁੱਕੇ ਹਨ। ਇਸ ਲਈ ਜੇ ਉਨ•ਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਚ ਟਿਕਣਾ ਹੈ ਤਾਂ ਉਨ•ਾਂ ਨੂੰ ਪੰਜਾਬ ਦੀ ਧਰਤੀ ਤੇ ਸੱਭਿਆਚਾਰ ਦੀ ਗੱਲ ਕਰਨੀ ਪਵੇਗੀ।  #Sapan Manchanda

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?