in

ਸੂਬੇਦਾਰ ਜੋਗਿੰਦਰ ਸਿੰਘ ‘ਤੇ ਬਣੇਗੀ ਫ਼ਿਲਮ, ਸਿਮਰਜੀਤ ਸਿੰਘ ਹੈ ਨਿਰਦੇਸ਼ਕ ਤੇ ਗਿੱਪੀ ਗਰੇਵਾਲ ਹੀਰੋ

‘ਅੰਗਰੇਜ਼’ ਤੇ ‘ਨਿੱਕਾ ਜੈਲਦਾਰ’ ਵਰਗੀਆਂ ਫ਼ਿਲਮਾਂ ਨਾਲ ਸਫ਼ਲਤਾ ਦਾ ਨਵਾਂ ਇਤਿਹਾਸ ਲਿਖਣ ਵਾਲੇ ਉੱਘੇ ਫ਼ਿਲਮ ਨਿਰਦੇਸ਼ਕ ਸਿਮਰਜੀਤ ਸਿੰਘ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਉਹਨਾਂ ਦੇ ਨਾਂ ਹੇਠ ਹੀ ਫ਼ਿਲਮ ਬਣਾਉਣ ਜਾ ਰਹੇ ਹਨ। ਇਸ ਫ਼ਿਲਮ ‘ਚ ਸੂਬੇਦਾਰ ਜੋਗਿੰਦਰ ਸਿੰਘ ਦੀ ਭੂਮਿਕਾ ਗਿੱਪੀ ਗਰੇਵਾਲ ਨਿਭਾਏਗਾ। ਫ਼ਿਲਮ ਦੀ ਨਾਇਕਾ ਅੰਗਰੇਜ਼ ਫ਼ਿਲਮ ਨਾਲ ਚਰਚਾ ‘ਚ ਆਈ ਅਦਿੱਤੀ ਸ਼ਰਮਾ ਹੈ। ਫ਼ਿਲਮ ਦੀ ਸ਼ੂਟਿੰਗ 21 ਜੁਲਾਈ ਤੋਂ ਰਾਜਸਥਾਨ ਦੇ ਸੂਰਤਗੜ• ਇਲਾਕੇ ‘ਚ ਕੀਤੀ ਜਾਵੇਗੀ। ਪੰਜਾਬੀ ਸਿਨੇਮੇ ਨੂੰ ਐਮੀ ਵਿਰਕ ਦੇ ਰੂਪ ‘ਚ ਨਵਾਂ ਹੀਰੋ ਦੇਣ ਵਾਲੇ ਸਿਮਰਜੀਤ ਸਿੰਘ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਇੱਕਠੇ ਕੰਮ ਕਰ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਸਿਮਰਜੀਤ ਸਿੰਘ ਤੇ ਰਾਸ਼ਿਦ ਰੰਗਰੇਜ ਨੇ ਸਾਂਝੇ ਤੌਰ ‘ਤੇ ਲਿਖਿਆ ਹੈ। ਫ਼ਿਲਮ ਦਾ ਕੈਮਰਾਮੈਨ ਅੰਗਰੇਜ਼ ਫ਼ਿਲਮ ਵਾਲਾ ਹੀ ਨਵਨੀਤ ਮਿਸ਼ਰਾ ਹੈ। ਯਾਦ ਰਹੇ ਕਿ ਮੋਗਾ ਜ਼ਿਲ•ੇ ਨਾਲ ਸਬੰਧਿਤ ਸੂਬੇਦਾਰ ਜੋਗਿੰਦਰ ਸਿੰਘ ਉਹ ਹਸਤੀ ਹੈ ਜਿਸ ਨੇ ਸਾਲ 1962 ‘ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ ‘ਚ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਮੁਕਾਬਲਾ ਕੀਤਾ ਸੀ। ਇਸ ਲੜਾਈ ਦੌਰਾਨ ਬਹਾਦਰੀ ਦਾ ਸਬੂਤ ਦਿੰਦਿਆਂ ਸ਼ਹੀਦ ਹੋਏ ਸੂਬੇਦਾਰ ਜੋਗਿੰਦਰ ਸਿੰਘ ਨੂੰ ‘ਪਰਮਵੀਰ ਚੱਕਰ’ ਨਾਲ ਨਿਵਾਜਿਆ ਗਿਆ ਸੀ। ਇਸ ਮਹਾਨ ਸੂਰਬੀਰ ‘ਤੇ ਫ਼ਿਲਮ ਬਣਾਉਣ ਆਪਣੇ ਆਪ ‘ਚ ਇਕ ਸਨਮਾਨਯੋਗ ਕਾਰਜ ਹੈ। ਇਸ ਉਪਰਾਲੇ ਨਾਲ ਨਾ ਕੇਵਲ ਨੌਜਵਾਨਾਂ ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਇਸ ਯੋਧੇ ਬਾਰੇ ਗਿਆਨ ਹੋਵੇਗਾ ਬਲਕਿ ਪੰਜਾਬੀ ਸਿਨੇਮੇ ਦੇ ਕੱਦ ‘ਚ ਵੀ ਹੋਰ ਵਾਧਾ ਹੋਵੇਗਾ।

ਇਸ ਫ਼ਿਲਮ ਲਈ ਗਿੱਪੀ ਗਰੇਵਾਲ ਨੂੰ ਵੀ ਸਖ਼ਤ ਮਿਹਨਤ ਕਰਨੀ ਪਵੇਗੀ। ਉਹ ਇਸ ਫ਼ਿਲਮ ‘ਚ ਤਿੰਨ ਤਰ•ਾਂ ਦੇ ਵੱਖਰੇ ਵੱਖਰੇ ਗੈਟਅੱਪ ‘ਚ ਨਜ਼ਰ ਆਵੇਗਾ। ਜੇ ਇਕ ਗੈਟਅੱਪ ਲਈ ਭਾਰ ਘਟਾਉਣਾ ਪਵੇਗਾ ਤੇ ਦੂਜੇ ਲਈ ਵਧਾਉਣਾ। ਇਸ ਪ੍ਰਾਜੈਕਟ ਨੂੰ ਰਾਸ਼ਿਦ ਰੰਗਰੇਜ ਨੇ ਹੀ ਡਿਜ਼ਾਈਨ ਕੀਤਾ ਹੈ। ਫ਼ਿਲਮ ‘ਚ ਪੰਜਾਬੀ ਸਿਨੇਮੇ ਦੇ ਕਈ ਨਾਮੀਂ ਚਿਹਰੇ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਂਣਗੇ। ਇਸ ਵੱਡੇ ਪ੍ਰਾਜੈਕਟ ‘ਤੇ ਸਿਮਰਜੀਤ ਸਿੰਘ ਦੀ ਅਗਵਾਈ ‘ਚ ਸੈਂਕੜੇ ਲੋਕ ਕੰਮ ਕਰ ਰਹੇ ਹਨ।

Leave a Reply

Your email address will not be published. Required fields are marked *

‘ਅੰਡ ਮੰਡ ਕਾ ਟੋਲਾ’ ਤੋਂ ‘ਚੰਨਾ ਮੇਰਿਆ’ ਤੱਕ ਇੰਝ ਪਹੁੰਚਿਆ ਨਿੰਜਾ

‘ਜੋਰਾ 10 ਨੰਬਰੀਆ’ ਪੰਜਾਬ ਦੇ ਗੈਂਗਸਟਰ ਸਿਸਟਮ ਦਾ ਦਸਤਾਵੇਜ ਬਣੇਗੀ