in

ਇਹ ਹੈ ‘ਚੰਨਾ ਮੇਰਿਆ’ ਦੀ ਹੀਰੋਇਨ ਪਾਇਲ ਰਾਜਪੂਤ

ਟੈਲੀਵਿਜ਼ਨ ਇੰਡਸਟਰੀ ਦਾ ਚਰਚਿਤ ਚਿਹਰਾ ਪਾਇਲ ਰਾਜਪੂਤ ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਵਿੱਚ ਕਾਇਨਾਤ ਢਿੱਲੋਂ ਦੇ ਖੂਬਸੂਰਤ ਕਿਰਦਾਰ ‘ਚ ਨਜ਼ਰ ਆਵੇਗੀ। ਇਹ ਖੂਬਸੂਰਤ ਮੁਟਿਆਰ ਫ਼ਿਲਮ ‘ਚ ਆਪਣੀ ਖੂਬਸੂਰਤੀ ਦੇ ਜਲਵੇ ਵੀ ਬਿਖੇਰੇਗੀ ਤੇ ਐਕਸ਼ਨ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਵੀ ਕਰੇਗੀ। ਨਿਰਮਾਤਾ ਗੁਣਬੀਰ ਸਿੱਧੂ ਤੇ ਮਨਮੋੜ ਸਿੱਧੂ ਦੀ ਇਸ ਫ਼ਿਲਮ ਨੂੰ ਪੰਕਜ ਬਤਰਾ ਨੇ ਨਿਰਦੇਸ਼ਤ ਕੀਤਾ ਹੈ। ਮਰਾਠੀ ਦੀ ਬਹੁਚਰਚਿਤ ਫ਼ਿਲਮ ‘ਸੈਰਾਟ’ ਦਾ ਇਹ ਅਧਿਕਾਰਤ ਰੀਮੇਕ 14 ਜੁਲਾਈ ਨੂੰ ਰਿਲੀਜ਼ ਹੋਵੇਗਾ। ਪਾਇਲ ਰਾਜਪੂਤ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਉਹ ਦੱਸਦੀ ਹੈ ਕਿ ਉਹ ਦਿੱਲੀ ਨਾਲ ਸਬੰਧਿਤ ਹੈ ਤੇ ਪਿਛਲੇ 5 ਸਾਲਾਂ ਤੋਂ ਮੁੰਬਈ ‘ਚ ਟੀਵੀ ਸੀਰੀਅਲ ਕਰ ਰਹੀ ਹੈ। ਲਾਈਫ਼ ਓ ਕੇ ਟੀਵੀ ਚੈਨਲ ਦੇ ਸੀਰੀਅਲ ‘ਮਹਾਂ ਕੁੰਭ’ ਗੁਸਤਾਖ ਦਿਲ, ਆਖਿਰ ਬਹੂ ਭੀ ਤੋਂ ਬੇਟੀ ਹੋਤੀ ਹੈ ਅਤੇ ਸਪਨੋ ਸੇ ਭਰੇ ਨੈਨਾ ਵਰਗੇ ਸੀਰੀਅਲਾਂ ‘ਚ ਅਹਿਮ ਭੂਮਿਕਾ ਚੁੱਕੀ ਪਾਇਲ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਆਫ਼ਰ ਉਸ ਨੂੰ ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਨੇ ਦਿੱਤੀ ਸੀ। ਇਸ ਫ਼ਿਲਮ ‘ਚ ਉਸ ਨੇ ਪੰਜਾਬੀ ਗਾਇਕ ਨਿੰਜਾ ਨਾਲ ਮੁੱਖ ਭੂਮਿਕਾ ਨਿਭਾਈ ਹੈ। ਆਪਣੇ ਕਿਰਦਾਰ ਬਾਰੇ ਉਹ ਦੱਸਦੀ ਹੈ ਕਿ ਇਸ ‘ਚ ਉਹ ਕਾਇਨਾਤ ਢਿੱਲੋਂ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਕਾਇਨਾਤ ਇਕ ਅਮੀਰ ਜਿਮੀਂਦਾਰ ਪਰਿਵਾਰ ਦੀ ਧੀ ਹੈ। ਉਸ ਦਾ ਪਿਤਾ ਇਲਾਕੇ ਦਾ ਵਿਧਾਇਕ ਹੈ। ਹੋਸਟਲ ‘ਚ ਪੜ•ਦਿਆਂ ਉਸ ਨੂੰ ਫ਼ਿਲਮ ਦੇ ਹੀਰੋ ਨਾਲ ਪਿਆਰ ਹੋ ਜਾਂਦਾ ਹੈ, ਪਰ ਦੋਵਾਂ ਪਰਿਵਾਰਾਂ ਦੀ ਆਰਥਿਕ ਹਾਲਤ ਇਸ ਪਿਆਰ ‘ਚ ਰੁਕਾਵਟ ਬਣਦੀ ਹੈ। ਕਾਇਨਾਤ ਇਕ ਫ਼ਿਰਾਕ ਦਿਲ ਤੇ ਦਲੇਰ ਕੁੜੀ ਹੈ। ਜੋ ਮੁੰਡਿਆਂ ਵਾਂਗ ਮੋਟਰਸਾਈਕਲ ਵੀ ਚਲਾਉਂਦੀ ਹੈ ਤੇ ਕਿਸੇ ਕਿਸਮ ਦਾ ਰਿਸਕ ਲੈਣ ਤੋਂ ਵੀ ਬਾਜ਼ ਨਹੀਂ ਆਉਂਦੀ। ਉਹ ਹੋਰਾਂ ਕੁੜੀਆਂ ਵਾਂਗ ਚੁੱਪ ਕੀਤੀ ਜਾਂ ਡਰੂ ਜਿਹੇ ਕਿਸਮ ਦੀ ਕੁੜੀ ਨਹੀਂ ਹੈ।

ਪਾਇਲ ਮੁਤਾਬਕ ਉਸ ਦਾ ਇਹ ਕਿਰਦਾਰ ਕੁੜੀਆਂ ਨੂੰ ਜ਼ਿੰਦਾਦਿਲੀ ਨਾਲ ਜੀਣ ਲਈ ਉਤਸ਼ਾਹਿਤ ਕਰੇਗਾ। ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਮਿਲੇ ਰਹੇ ਸ਼ਾਨਦਾਰ ਹੰਗਾਰੇ ਨੇ ਉਸ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਜਿਵੇਂ ਜਿਵੇਂ ਫ਼ਿਲਮ ਦੀ ਰਿਲੀਜ਼ ਦੇ ਦਿਨ ਨੇੜੇ ਆ ਰਹੇ ਹਨ, ਉਵੇਂ ਹੀ ਉਸਦੀ ਉਤਸੁਕਤਾ ਵੱਧਦੀ ਜਾ ਰਹੀ ਹੈ। ਉਸ ਨੂੰ ਯਕੀਨ ਹੈ ਕਿ ਇਹ ਫ਼ਿਲਮ ਉਸ ਨੂੰ ਇਕ ਵੱਖਰੀ ਪਹਿਚਾਣ ਦਿਵਾਏਗੀ। ਦਿੱਲੀ ‘ਚ ਜ਼ਿੰਮੀ ਸ਼ੇਰਗਿੱਲ ਨਾਲ ਹਿੰਦੀ ਫ਼ਿਲਮ ‘ਵੀਰੇ ਕੀ ਵੈਡਿੰਗ’ ਸ਼ੂਟ ਕਰ ਰਹੀ ਪਾਇਲ ਦਾ ਸਾਰਾ ਧਿਆਨ ਇਸ ਵੇਲੇ ‘ਚੰਨਾ ਮੇਰਿਆ’ ਵੱਲ ਹੈ।#Sapan Manchanda   #Fivewood

Leave a Reply

Your email address will not be published. Required fields are marked *

‘ਗ੍ਰੇਟ ਸਰਦਾਰ’ ਦਰਸ਼ਕਾਂ ਨੂੰ ਆਵੇਗੀ ਪਸੰਦ :  ਅਮਰਿੰਦਰ ਬਿਲਿੰਗ

30 ਜੂਨ ਤੋਂ 21 ਜੁਲਾਈ ਤੱਕ ਸਿਨੇਮਿਆਂ ‘ਚ ਗੂੰਜੇਗਾ ‘ਯੋਗਰਾਜ ਸਿੰਘ’