in

30 ਜੂਨ ਤੋਂ 21 ਜੁਲਾਈ ਤੱਕ ਸਿਨੇਮਿਆਂ ‘ਚ ਗੂੰਜੇਗਾ ‘ਯੋਗਰਾਜ ਸਿੰਘ’

ਸ਼ੁੱਕਰਵਾਰ 30 ਜੂਨ ਤੋਂ ਲੈ ਕੇ 21 ਜੁਲਾਈ ਤੱਕ ਯਾਨੀਕਿ ਅਗਲੇ 4 ਹਫ਼ਤੇ ਲਗਾਤਾਰ ਦਰਸ਼ਕ ਯੋਗਰਾਜ ਸਿੰਘ ਦੀਆਂ ਫ਼ਿਲਮਾਂ ਦੇਖ ਸਕਣਗੇ। ਬਹੁਤ ਘੱਟ ਕਲਾਕਾਰਾਂ ਨੂੰ ਇਹ ਸੁਭਾਗ ਹਾਸਲ ਹੁੰਦਾ ਹੈ, ਜਦੋਂ ਉਹਨਾਂ ਦੀਆਂ ਇਕ ਤੋਂ ਬਾਅਦ ਇਕ ਲਗਾਤਾਰ ਚਾਰ ਫ਼ਿਲਮਾਂ ਰਿਲੀਜ਼ ਹੋਣ।  30 ਜੂਨ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਅੰਮ੍ਰਿਤਜੀਤ ਸਿੰਘ ਸਰਾਂ ਦੀ ਫ਼ਿਲਮ ‘ਗ੍ਰੇਟ ਸਰਦਾਰ’ ਵਿੱਚ ਯੋਗਰਾਜ ਸਿੰਘ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਟਾਈਟਲ ਉਨ•ਾਂ ‘ਤੇ ਢੁੱਕਦਾ ਹੈ। ਇਸ ‘ਚ ਉਹ ਇਕ ਅਜਿਹੇ ਸਰਪੰਚ ਦੇ ਰੂਪ ‘ਚ ਨਜ਼ਰ ਆਉਂਣਗੇ, ਜੋ ਸਮਾਜ ਵਿਰੋਧੀ ਅਨਸਰਾਂ ਖ਼ਾਸ ਕਰ ਅਖੌਤੀ ਡੇਰਿਆਂ ਦੇ ਸਾਧਾਂ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ। ਉਹ ਕਾਫ਼ੀ ਸਮੇਂ ਪਿੱਛੇ ਇਸ ਤਰ•ਾਂ ਦੇ ਦਮਦਾਰ ਕਿਰਦਾਰ ‘ਚ ਨਜ਼ਰ ਆਉਂਣਗੇ। ਇਸ ਫ਼ਿਲਮ ਤੋਂ ਬਾਅਦ ਯਾਨੀਕਿ ਅਗਲੇ ਹਫ਼ਤੇ 7 ਜੁਲਾਈ ਨੂੰ ਨਿਰਦੇਸ਼ਕ ਅਜੇ ਚੰਡੋਕ ਦੀ ਫ਼ਿਲਮ ‘ਕਰੇਜ਼ੀ ਟੱਬਰ’ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਉਹਨਾਂ ਦਾ ਕਿਰਦਾਰ ਥੋੜਾ ਮਜ਼ਹੀਆ ਕਿਸਮ ਦਾ ਹੈ। ਇਸ ‘ਚ ਉਹ ਫ਼ਿਲਮ ਦੇ ਹੀਰੋ ਹਰੀਸ਼ ਵਰਮਾ ਦੇ ਪਿਤਾ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫ਼ਿਲਮ ਦੋ ਪਰਿਵਾਰਾਂ ਦੀ ਕਹਾਣੀ ਹੈ। ਯੋਗਰਾਜ ਸਿੰਘ ਜਿਸ ਪਰਿਵਾਰ ਦੇ ਆਗੂ ਹਨ, ਉਹ ਪਰਿਵਾਰ ਪਿੰਡ ‘ਚ ਰਹਿੰਦਾ ਹੈ। ਇਸ ਪਰਿਵਾਰ ਦੇ ਮੁੰਡੇ ਨੂੰ ਸ਼ਹਿਰ ‘ਚ ਰਹਿੰਦੇ ਇਕ ਪੜ•ੇਲਿਖੇ ਪਰਿਵਾਰ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਇਹ ਫ਼ਿਲਮ ਦੋਵਾਂ ਪਰਿਵਾਰਾਂ ਦੇ ਤਕਰਾਰ ਤੇ ਫਿਰ ਮੇਲ ਦੀ ਕਹਾਣੀ ਹੈ।  ‘ਕਰੇਜ਼ੀ ਟੱਬਰ’ ਤੋਂ ਬਾਅਦ 14 ਜੁਲਾਈ ਨੂੰ ਨਿਰਮਾਤਾ ਗੁਨਬੀਰ ਤੇ ਮਨਮੋੜ ਸਿੱਧੂ ਦੀ ਪੰਕਜ ਬਤਰਾ ਨਿਰਦੇਸ਼ਤ ਫ਼ਿਲਮ ‘ਚੰਨਾ ਮੇਰਿਅ’ ਰਿਲੀਜ਼ ਹੋਵੇਗੀ।

ਮਰਾਠੀ ਫ਼ਿਲਮ ‘ਸੈਰਾਟ’ ਦੇ ਰੀਮੇਕ ਇਸ ਫ਼ਿਲਮ ‘ਚ ਯੋਗਰਾਜ ਸਿੰਘ ਮੁੜ ਇਕ ਅਸਰਦਾਰ ਵਿਅਕਤੀ ਦੇ ਕਿਰਦਾਰ ‘ਚ ਨਜ਼ਰ ਆਉਂਣਗੇ। ਫ਼ਿਲਮ ‘ਚ ਉਹ ਹੀਰੋਇਨ ਦੇ ਬਾਪ ਦੇ ਪਿਤਾ ਕਿਰਦਾਰ ਨਿਭਾ ਰਹੇ ਹਨ, ਜੋ ਕਿ ਇਕ ਅਮੀਰ ਜਿਮੀਂਦਾਰ ਹੋਣ ਦੇ ਨਾਲ ਨਾਲ ਇਲਾਕੇ ਦਾ ਵਿਧਾਇਕ ਵੀ ਹੈ। ਇਸ ਫ਼ਿਲਮ ਤੋਂ ਬਾਅਦ 21 ਜੁਲਾਈ ਨੂੰ ਉਹ ਨਿਰਮਾਤਾ ਤੇਗਵੀਰ ਸਿੰਘ ਤੇ ਚਰਨਜੀਤ ਸਿੰਘ ਵਾਲੀਆ ਦੀ ਮੁਕੇਸ਼ ਵੋਹਰਾ ਨਿਰਦੇਸ਼ਤ ਫ਼ਿਲਮ ‘ਠੱਗ ਲਾਈਫ਼’ ਵਿੱਚ ਨਜ਼ਰ ਆਉਂਣਗੇ। ਇਸ ਫ਼ਿਲਮ ‘ਚ ਉਹ ਇਕ ਵਾਰ ਫਿਰ ਹਰੀਸ਼ ਵਰਮਾ ਦੇ ਪਿਤਾ ਵਜੋਂ ਦਿਖਾਈ ਦੇਣਗੇ। ‘ਕਰੇਜ਼ੀ ਟੱਬਰ’ ਵਾਂਗ ਹੀ ਇਸ ਫ਼ਿਲਮ ‘ਚ ਵੀ ਉਹਨਾਂ ਦਾ ਕਿਰਦਾਰ ਗੁੱਸੇਖੋਰ ਪਰ ਮਜ਼ਹੀਆ ਕਿਸਮ ਦੇ ਵਿਅਕਤੀ ਦਾ ਹੈ। ਯਾਦ ਰਹੇਗਾ ਯੋਗਰਾਜ ਸਿੰਘ ਤਿੰਨ ਪੀੜ•ੀਆਂ ਦੇ ਅਦਾਕਾਰ ਹਨ। ਕਿਸੇ ਸਮੇਂ ਪੰਜਾਬੀ ਸਿਨੇਮੇ ‘ਚ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਜੋੜੀ ਦੀ ਤੂਤੀ ਬੋਲਦੀ ਸੀ।

ਯੋਗਰਾਜ ਸਿੰਘ ਲਗਾਤਾਰ ਪੰਜਾਬੀ ਸਿਨੇਮੇ ‘ਚ ਸਰਗਰਮ ਰਿਹਾ, ਪਰ ਯੋਗਰਾਜ ਸਿੰਘ ਕੁਝ ਸਮੇਂ ਲਈ ਘਰੇਲੂ ਰੁਝੇਵਿਆਂ ‘ਚ ਰੁਝ ਗਿਆ। ਸਾਲ 2012 ‘ਚ ਯੋਗਰਾਜ ਸਿੰਘ ਨੇ ਆਪਣੇ ਅਦਾਕਾਰੀ ਸਫ਼ਰ ਦੀ ਦੂਜੀ ਪਾਰੀ ਸ਼ੁਰੂ ਕੀਤੀ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਬਹੁਚਰਚਿਤ ਫ਼ਿਲਮ ‘ਭਾਗ ਮਿਲਖਾ ਭਾਗ’ ਜ਼ਰੀਏ ਯੋਗਰਾਜ ਸਿੰਘ ਨੇ ਕੌਮੀ ਸਿਨੇਮੇ ‘ਚ ਨਾਮਣਾ ਖੱਟਿਆ। ਹੁਣ ਉਹ ਪੰਜਾਬੀ ਸਿਨੇਮੇ ‘ਚ ਲਗਾਤਾਰ ਗਤੀਸ਼ੀਲ ਹੈ। #Sapan Manchanda   / #Fivewood

Leave a Reply

Your email address will not be published. Required fields are marked *

ਇਹ ਹੈ ‘ਚੰਨਾ ਮੇਰਿਆ’ ਦੀ ਹੀਰੋਇਨ ਪਾਇਲ ਰਾਜਪੂਤ

ਆਵਾਜ਼ ਤੇ ਅੰਦਾਜ਼ ਦੀ ਮਲਿਕਾ ਨਿਮਰਤ ਖਹਿਰਾ