in

ਕਿਸਾਨਾਂ ਦੀਅਂ ਖੁਦਕੁਸ਼ੀਆਂ ‘ਤੇ ਅਧਾਰਿਤ ਹੈ’ਪੰਡ- the responsibility’

ਪਿਛਲੇ ਕੁਝ ਸਾਲਾਂ ਤੋਂ ਲਘੂ ਫ਼ਿਲਮਾਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਬਹੁਤ ਸਾਰੀਆਂ ਲਘੂ ਫ਼ਿਲਮਾਂ ਨੇ ਸਾਰਥਿਕ ਸੁਨੇਹੇ ਦੇ ਨਾਲ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਵੀ ਨਾਮਣਾ ਖੱਟਿਆ ਹੈ। ਬੇਸ਼ੱਕ ਲਘੂ ਫ਼ਿਲਮਾਂ ਵਿੱਤੀ ਤੌਰ ‘ਤੇ ਬਾਜ਼ਾਰ ‘ਚ ਨਹੀਂ ਉਤਾਰੀਆਂ ਜਾਣ ਲੱਗੀਆਂ, ਪਰ ਇਨ•ਾਂ ਨਾਲ ਨਵੇਂ ਚਿਹਰਿਆਂ ਨੂੰ ਪਹਿਚਾਣ ਜ਼ਰੂਰ ਮਿਲ ਰਹੀ ਹੈ। ਲਘੂ ਫ਼ਿਲਮਾਂ ਦੇ ਇਸ ਰੁਝਾਨ ਤਹਿਤ ਹੀ ਲਘੂ ਫ਼ਿਲਮ ‘ਪੰਡ ਦਾ ਰਿਸਪੌਂਸੀਬਿਲਟੀ’ ਛੇਤੀ ਦੇਖਣ ਨੂੰ ਮਿਲੇਗੀ। ਕੋਆਪਰੇਟਿਵ ਬੈਂਕ ਪੰਜਾਬ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਨੂੰ ਰੰਗਮੰਚ ਦੇ ਨਾਮਵਰ ਕਲਾਕਾਰਾਂ ਅਕਸ ਮਹਿਰਾਜ ਅਤੇ ਦਿਲਪ੍ਰੀਤ ਸਿੰਘ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅਤੇ ਸੰਵਾਦ ਹਰਵਿੰਦਰ ਸਿੰਘ ਢਿੱਲੋਂ ਦੇ ਹਨ। ਇਹ ਫਿਲਮ ਕਿਰਸਾਨੀ ਅਤੇ ਕਿਸਾਨ ਦੇ ਹਲਾਤਾਂ ਨੂੰ ਬਿਆਨ ਕਰਦੀ ਹੋਈ ਪੰਜਾਬ ਵਿੱਚ ਚੱਲ ਰਹੇ ਖੁਦਕੁਸ਼ੀਆਂ ਦੇ ਵ•ਾ-ਵਰੋਲੇ ਨਾਲ ਘਰ-ਘਰ ਉੱਠ ਰਹੀ ਚੀਸ ਨੂੰ ਬਿਆਨ ਕਰਦੀ ਹੈ। ਕਰਜੇ ਤੋਂ ਤੰਗ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਸਿਰਫ਼ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਭਾਰਤ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਇਸ ਮੁੱਦੇ ‘ਤੇ ਭਾਵੇਂ ਹੁਣ ਤੱਕ ਕਾਫ਼ੀ ਫਿਲਮਾਂ ਬਣ ਚੁੱਕੀਆਂ ਹਨ ਪਰ ਫਿਲਮ ‘ਪੰਡ- the responsibility ਖੁਦਕੁਸ਼ੀਆਂ ਤੇ ਸਿਰਫ਼ ਕਟਾਕਸ਼ ਨਹੀਂ ਕਰਦੀ ਸਗੋਂ ਇਸਦੇ ਹੱਲ ਕਢਕੇ ਲੋਕਾਂ ਸਾਹਮਣੇ ਲੈਕੇ ਆਉਣ ਦੀ ਗੱਲ ਕਰਦੀ ਹੈ।
ਫਿਲਮ ਦੀ ਕਹਾਣੀ ਪੰਜਾਬ ਦੇ ਇੱਕ ਪਿੰਡ ਦੀ ਹੈ ਜਿਥੇ ਲਗਾਤਾਰ ਖੁਦਕੁਸ਼ੀਆਂ  ਹੋ ਰਹੀਆਂ ਹਨ। ਇਸੇ ਪਿੰਡ ‘ਚ ਰਹਿੰਦਾ  ਫਿਲਮ ਦਾ ਮੁੱਖ ਪਾਤਰ ਦਰਸ਼ਨ ਸਿੰਘ ਵੀ ਕਰਜੇ ਤੋਂ ਪਰੇਸ਼ਾਨ ਹੈ। ਉਹ ਮਿਹਨਤ ਵੀ ਕਰਦਾ ਹੈ ਪਰ ਫਿਰ ਵੀ ਕਰਜਾ ਨਹੀਂ ਉਤਾਰ ਪਾਉਂਦਾ। ਪਰਿਵਾਰ ਦੀਆਂ ਜਿੰਮੇਵਾਰੀਆਂ ਉਸ ‘ਤੇ ਭਾਰੂ ਪੈਂਦੀਆਂ ਹਨ ਜਿਸ ਕਾਰਨ ਉਹ ਕਈ ਵਾਰ ਖੁਦਕੁਸ਼ੀ ਜਿਹੇ ਮਾੜੇ ਖਿਆਲ ਆਪਣੇ ਮਨ ਤੇ ਲੈ ਆਉਂਦਾ ਹੈ, ਪਰ ਅਖੀਰ ਸਮਾਂ ਉਸਦਾ ਸਾਥੀ ਬਣਦਾ ਹੈ, ਜਿਸ ਨਾਲ ਉਸਦੇ ਹਲਾਤਾਂ ਵਿੱਚ ਸੁਧਾਰ ਆਉਂਦਾ ਹੈ। ਸਕਾਰਾਤਮਕ ਹੋਣਾ ਹੀ ਇਸ ਫਿਲਮ ਦਾ ਮੁੱਖ ਵਿਸ਼ਾ ਹੈ। ਫਿਲਮ ਨਿਰਦੇਸ਼ਕ ਅਕਸ ਮਹਿਰਾਜ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਕਹਾਣੀ ਜਿਥੇ ਪੰਜਾਬ ਦੇ ਕਿਸਾਨਾਂ ਨੂੰ ਹਾਂ ਪੱਖੀ ਸੋਚ ਅਪਣਾਊਣ ਲਈ ਪ੍ਰੇਰਿਤ ਕਰੇਗੀ ਉਥੇ ਹੀ ਸਰਕਾਰਾਂ ਨੂੰ ਵੀ ਕਿਸਾਨਾਂ ਪ੍ਰਤੀ ਚੰਗੀ ਸੋਚ ਅਪਣਾਉਣ ਲਈ ਪ੍ਰੇਰਿਤ ਕਰੇਗੀ
ਇਸ ਫਿਲਮ ਵਿੱਚ ਥੀਏਟਰ ਅਤੇ ਫਿਲਮਾਂ ਦੇ ਮੰਝੇ ਹੋਏ ਕਲਾਕਾਰਾਂ ਸੁਖਦੇਵ ਬਰਨਾਲਾ, ਪਰਮਿੰਦਰ ਗਿੱਲ, ਜਗਦੀਸ਼ ਪਾਪੜਾ, ਬਿੰਦਰ ਠੀਕਰੀਵਾਲ, ਦਿਲਪ੍ਰੀਤ ਸਿੰਘ, ਸੁਰਜੀਤ ਜੱਸੀ, ਅਰੁਨ ਬਾਂਸਲ, ਜੱਸਾ ਠੀਕਰੀਵਾਲ ਅਤੇ ਅਮਨਦੀਪ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਪਿਠਵਰਤੀ ਸੰਗੀਤ ਸ਼ਰਨਜੀਤ ਸ਼ਾਨੂੰ ਦਾ ਹੈ ਅਤੇ ਰੋਹਿਤ ਕੌਸ਼ਿਕ ਦੇ ਲਿਖੇ ਗੀਤਾਂ ਨੂੰ ਅਵਾਜ਼ ਸ਼ਰਨਜੀਤ ਸ਼ਾਨੂੰ, ਸਿੰਘ ਹਰਮੀਤ ਅਤੇ ਦੀਪਾਂਸ਼ ਨੇ ਦਿੱਤੀ ਹੈ। ਫਿਲਮ ਲੇਖਕ ਹਰਵਿੰਦਰ ਸਿੰਘ ਢਿੱਲੋਂ ਮੁਤਾਬਿਕ ਇਸ ਫਿਲਮ ਨੂੰ ਯੂ-ਟਿਊਬ ਉਪਰ ਰਿਲੀਜ ਕੀਤਾ ਜਾਵੇਗਾ ਅਤੇ ਨਾਲ ਹੀ ਪੰਜਾਬ ਦੇ ਲੱਗਭਗ ਹਰ ਜਿਲ•ੇ ਵਿੱਚ ਇਸਦੀ ਸਕਰੀਨਿੰਗ ਵੀ ਕੀਤੀ ਜਾਵੇਗੀ।-Aks
ਅਕਸ਼

Leave a Reply

Your email address will not be published. Required fields are marked *

ਰਣਜੀਤ ਬਾਵਾ, ਬੀਨੂੰ ਢਿੱਲੋਂ ਨੂੰ ਹੀ ਨਹੀਂ ਜਸਵਿੰਦਰ ਭੱਲੇ ਨੂੰ ਵੀ ਕਰੇਗਾ ਮਸ਼ਕਰੀਆਂ

ਜਿੰਮੀ ਸ਼ੇਰਗਿੱਲ ਤੇ ਸਿੰਮੀ ਚਾਹਲ ਨਜ਼ਰ ਆਉਣਗੇ ‘ਦਾਣਾ ਪਾਣੀ’