in

ਜਿੰਮੀ ਸ਼ੇਰਗਿੱਲ ਤੇ ਸਿੰਮੀ ਚਾਹਲ ਨਜ਼ਰ ਆਉਣਗੇ ‘ਦਾਣਾ ਪਾਣੀ’

ਪੰਜਾਬੀ ਫ਼ਿਲਮਾਂ ਦੇ ਹਿੱਟ ਮਸ਼ੀਨ ਲੇਖਕ ਵਜੋਂ ਜਾਣੇ ਜਾਂਦੇ ਜੱਸ ਗਰੇਵਾਲ ਦੀ ਲਿਖੀ ਤੇ ਤਰਨਵੀਰ ਜਗਪਾਲ    ਵੱਲੋਂ ਨਿਰਦੇਸ਼ਕ ਕੀਤੀ ਜਾ ਰਹੀ ਪੰਜਾਬੀ ਫ਼ਿਲਮ ‘ਦਾਣਾ ਪਾਣੀ’ ਵਿੱਚ ਜਿੰਮੀ ਸ਼ੇਰਗਿੱਲ ਤੇ ਜਿੰਮੀ ਚਾਹਲ ਮੁੱਖ ਭੂਮਿਕਾ ਨਿਭਾਉਣਗੇ। ਫ਼ਿਲਮ ਦਾ ਪੋਸਟਰ ਅੱਜ ਰਿਲੀਜ਼ ਕੀਤਾ ਜਾ ਰਿਹਾ ਹੈ, ਅਗਲੇ ਕੁਝ ਦਿਨਾਂ ‘ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਅਗਲੇ ਸਾਲ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਵੀ ਜੱਸ ਗਰੇਵਾਲ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਪੰਜਾਬੀ ਸੱਭਿਆਚਾਰ ਨਾਲ ਲਿਬਰੇਜ ਹੋਵੇਗੀ। ਫ਼ਿਲਮ ਦਾ ਟਾਈਟਲ ਵੀ ਇਸ ਗੱਲ ਦੀ ਗਵਾਹੀ ਭਰ ਰਿਹ ਹੈ। ਫ਼ਿਲਮ ਨਿਰਦੇਸ਼ਕ ਨਵਨੀਅਤ ਸਿੰਘ ਨਾਲ ਬਤੌਰ ਸਹਾਇਕ ਨਿਰਦੇਸ਼ਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਤਰੁਣ ਦੀ ਬਤੌਰ ਨਿਰਦੇਸ਼ਕ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਸ ਨੇ ਬਹੁਚਰਚਿਤ ਫ਼ਿਲਮ ‘ਰੱਬ ਦਾ ਰੇਡੀਓ’ ਦਾ ਨਿਰਦੇਸ਼ਨ ਕੀਤਾ ਸੀ। ਇਸ ਫ਼ਿਲਮ ਦਾ ਨਿਰਮਾਤਾ ਅੰਕਿਤ ਵੀਜ਼ਨ ਹੈ। ਅੰਕਿਤ ਅਤੇ ਉਸ ਦੀ ਟੀਮ ਪਹਿਲਾਂ  ਜਿੰਮੀ ਸ਼ੇਰਗਿੱਲ ਨਾਲ ‘ਹੀਰੋ ਨਾਮ ਯਾਦ ਰੱਖੀ’ ਅਤੇ ਜੱਸੀ ਗਿੱਲ ਤੇ ਬੱਬਲ ਰਾਏ ਨਾਲ ‘ਸਰਘੀ’ ਫ਼ਿਲਮ ਬਣਾ ਚੁੱਕੇ ਹਨ। ਇਸ ਫ਼ਿਲਮ ਨੂੰ ਨਾਮਵਰ ਫ਼ਿਲਮ ਡਿਸਟੀਬਿਊਟਰ ਮਨੀਸ਼ ਸਾਹਨੀ ਦੀ ਕੰਪਨੀ ‘ਓਮ ਜੀ’ ਵੱਲੋਂ ਰਿਲੀਜ਼ ਕੀਤਾ ਜਾਵੇਗਾ। #Fivewood

Leave a Reply

Your email address will not be published. Required fields are marked *

ਕਿਸਾਨਾਂ ਦੀਅਂ ਖੁਦਕੁਸ਼ੀਆਂ ‘ਤੇ ਅਧਾਰਿਤ ਹੈ’ਪੰਡ- the responsibility’

ਰਵਿੰਦਰ ਗਰੇਵਾਲ ਤੇ ਅਥਰਵ ਬਲੂਜਾ ਦੇ ਵੈਟਰਨਰੀ ਡਾਕਟਰਾਂ ਨਾਲ ਫ਼ਸੇ ‘ਸਿੰਞ’